ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’

10/25/2021 12:36:28 PM

ਸਿਧਾਰਥਨਗਰ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਉੱਤਰ ਪ੍ਰਦੇਸ਼ ’ਚ ਸਿਧਾਰਥਨਗਰ ਸਮੇਤ 9 ਜ਼ਿਲ੍ਹਿਆਂ ਵਿਚ ਇਕ-ਇਕ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ। ਇਹ ਕਾਲਜ 2329 ਕਰੋੜ ਰੁਪਏ ਦੀ ਲਾਗਤ ਨਾਲ ਸਿਧਾਰਥਨਗਰ, ਏਟਾ, ਹਰਦੋਈ, ਪ੍ਰਤਾਪਗੜ੍ਹ, ਦੇਵਰੀਆ, ਗਾਜ਼ੀਪੁਰ, ਮਿਰਜ਼ਾਪੁਰ, ਫਤਿਹਪੁਰ ਅਤੇ ਜੌਨਪੁਰ ਜ਼ਿਲ੍ਹਿਆਂ ’ਚ ਬਣਾਏ ਗਏ ਹਨ। ਇਸ ਲਈ ਆਯੋਜਿਤ ਪ੍ਰੋਗਰਾਮ ਵਿਚ ਮੋਦੀ ਨੇ ਰਿਮੋਟ ਕੰਟਰੋਲ ਨਾਲ ਸਾਰੇ 9 ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜਨ ਸਭਾ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੂੰ ਸੁਣਨ ਲਈ ਜਨ ਸੈਲਾਬ ਉਮੜ ਪਿਆ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਜਨ ਸਭਾ ਵਿਚ ਸ਼ਾਮਲ ਹੋਣ ਲਈ ਲੋਕ ਦੂਰ-ਦੁਰਾਡੇ ਤੋਂ ਆਏ। ਸਭਾ ਵਾਲੀ ਥਾਂ ਲੋਕਾਂ ਦੀ ਭੀੜ ਨਾਲ ਭਰੀ ਨਜ਼ਰ ਆਈ। 

PunjabKesari

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਲਈ ਕਰੀਬ 2500 ਨਵੇਂ ਬੈੱਡ ਤਿਆਰ ਹੋਏ ਹਨ। 5,000 ਤੋਂ ਵੱਧ ਡਾਕਟਰ ਅਤੇ ਪੈਰਾਮੈਡੀਕਲ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣੇ ਹਨ। ਇਸ ਦੇ ਨਾਲ ਹੀ ਹਰ ਸਾਲ ਸੈਂਕੜੇ ਨੌਜਵਾਨਾਂ ਲਈ ਮੈਡੀਕਲ ਦੀ ਪੜ੍ਹਾਈ ਦਾ ਨਵਾਂ ਰਾਹ ਖੁੱਲ੍ਹਾ ਹੈ। ਪਹਿਲੇ ਦੀਆਂ ਸਰਕਾਰਾਂ ਨੇ ਬੀਮਾਰੀਆਂ ਨਾਲ ਜੂਝਣ ਲਈ ਛੱਡ ਦਿੱਤਾ ਸੀ, ਉਹ ਹੀ ਹੁਣ ਪੂਰਬੀ ਭਾਰਤ ਦਾ ਮੈਡੀਕਲ ਹੱਬ ਬਣੇਗਾ। ਜਿਸ ਪੂਰਵਾਂਚਲ ਦਾ ਅਕਸ ਪਿਛਲੀਆਂ ਸਰਕਾਰਾਂ ਨੇ ਖਰਾਬ ਕਰ ਦਿੱਤਾ ਸੀ, ਉਹ ਹੀ ਪੂਰਵਾਂਚਲ ਪੂਰਬੀ ਭਾਰਤ ਨੂੰ ਸਿਹਤ ਦਾ ਨਵਾਂ ਉਜਾਲਾ ਦੇਣ ਵਾਲਾ ਹੈ। ਇੱਥੇ ਉੱਤਰ ਪ੍ਰਦੇਸ਼ ਵਿਚ ਵੀ 2017 ਤੱਕ ਸਰਕਾਰੀ ਮੈਡੀਕਲ ਕਾਲਜਾਂ ’ਚ ਮੈਡੀਕਲ ਦੀ ਸਿਰਫ਼ 1900 ਸੀਟਾਂ ਸਨ। ਜਦਕਿ ਡਬਲ ਇੰਜਣ ਦੀ ਸਰਕਾਰ ’ਚ ਪਿਛਲੇ 4 ਸਾਲਾਂ ਵਿਚ ਹੀ 1900 ਸੀਟਾਂ ਤੋਂ ਵਧੇਰੇ ਮੈਡੀਕਲ ਸੀਟਾਂ ’ਚ ਵਾਧਾ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਕਿਸੇ ਨੂੰ ਯਾਦ ਹੈ ਕਿ ਉੱਤਰ ਪ੍ਰਦੇਸ਼ ਦੇ ਇਤਿਹਾਸ ਵਿਚ ਕਦੇ ਇਕੱਠੇ ਇੰਨੇ ਮੈਡੀਕਲ ਕਾਲਜ ਨੂੰ ਲੋਕਾਂ ’ਚ ਰਿਲੀਜ਼ ਕੀਤਾ ਗਿਆ ਹੋਵੇ? ਪਹਿਲਾਂ ਅਜਿਹਾ ਕਿਉਂ ਨਹੀਂ ਹੁੰਦਾ ਸੀ ਅਤੇ ਹੁਣ ਅਜਿਹਾ ਕਿਉਂ ਹੋ ਰਿਹਾ ਹੈ, ਇਸ ਦਾ ਇਕ ਹੀ ਕਾਰਨ ਹੈ- ਰਾਜਨੀਤਕ ਇੱਛਾ ਸ਼ਕਤੀ ਅਤੇ ਰਾਜਨੀਤਕ ਤਰਜੀਹ। ਯੋਗੀ ਜੀ ਦੀ ਸਰਕਾਰ ਤੋਂ ਪਹਿਲਾਂ ਜੋ ਸਰਕਾਰ ਸੀ, ਉਸ ਨੇ ਆਪਣੇ ਕਾਰਜਕਾਲ ’ਚ ਉੱਤਰ ਪ੍ਰਦੇਸ਼ ਵਿਚ ਸਿਰਫ਼ 6 ਮੈਡੀਕਲ ਕਾਲਜ ਬਣਵਾਏ ਸਨ। ਯੋਗੀ ਜੀ ਦੇ ਕਾਰਜਕਾਲ ’ਚ 16 ਮੈਡੀਕਲ ਕਾਲਜ ਸ਼ੁਰੂ ਹੋ ਚੁੱਕੇ ਹਨ ਅਤੇ 30 ਨਵੇਂ ਮੈਡੀਕਲ ਕਾਲਜਾਂ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿਚ ਮੈਡੀਕਲ ਦੀਆਂ ਸੀਟਾਂ 90,000 ਤੋਂ ਵੀ ਘੱਟ ਸਨ। ਦੇਸ਼ ਵਿਚ ਬੀਤੇ 7 ਸਾਲਾਂ ਵਿਚ ਮੈਡੀਕਲ ਦੀਆਂ 60,000 ਨਵੀਆਂ  ਸੀਟਾਂ ਜੋੜੀਆਂ ਗਈਆਂ ਹਨ। 


Tanu

Content Editor

Related News