G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ

Saturday, Sep 09, 2023 - 12:24 PM (IST)

G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ

ਨਵੀਂ ਦਿੱਲੀ- ਦਿੱਲੀ ਵਿਖੇ ਜੀ20 ਸ਼ਿਖਰ ਸੰਮੇਲਨ ਦਾ ਆਗਾਜ਼ ਹੋ ਗਿਆ ਹੈ। ਭਾਰਤ ਜੀ20 ਦੇ ਮੌਜੂਦਾ ਪ੍ਰਧਾਨ ਦੇ ਰੂਪ ਵਿਚ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਖੇ ਜੀ20 ਸ਼ਿਖਰ ਸੰਮੇਲਨ ਦੇ ਆਯੋਜਨ ਵਾਲੀ ਥਾਂ 'ਭਾਰਤ ਮੰਡਪਮ' ਵਿਚ ਵਿਸ਼ਵ ਨੇਤਾਵਾਂ ਦਾ ਸ਼ਨੀਵਾਰ ਸਵੇਰੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸਵਾਗਤ ਭਾਸ਼ਣ ਨਾਲ ਜੀ20 ਸ਼ਿਖਰ ਸੰਮੇਲਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਫਰੀਕੀ ਸੰਘ ਨੂੰ ਜੀ20 ਦਾ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਦਾ ਹੈ, ਮੈਨੂੰ ਵਿਸ਼ਵਾਸ ਹੈ ਕਿ ਸਾਰੇ ਮੈਂਬਰ ਇਸ ਪ੍ਰਸਤਾਵ ਤੋਂ ਸਹਿਮਤ ਹੋਣਗੇ। ਵਿਸ਼ਵ ਨੇਤਾਵਾਂ ਦੀਆਂ ਤਾੜੀਆਂ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਤੁਹਾਡੇ ਸਾਰਿਆਂ ਦੇ ਸਮਰਥਨ ਨਾਲ, ਮੈਂ ਅਫਰੀਕੀ ਸੰਘ ਨੂੰ ਜੀ-20 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।

ਇਹ ਵੀ ਪੜ੍ਹੋ- G-20 ਸਿਖਰ ਸੰਮੇਲਨ ਦਾ ਆਗਾਜ, PM ਮੋਦੀ ਨੇ ਵਿਸ਼ਵ ਨੇਤਾਵਾਂ ਦਾ ਕੀਤਾ ਨਿੱਘਾ ਸਵਾਗਤ

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਜੀ20 ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਦੇਸ਼ ਦਾ ਨਾਂ ਲੈਂਦੇ ਸਮੇ 'ਭਾਰਤ' ਸ਼ਬਦ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅਫਰੀਕੀ ਦੇਸ਼ 'ਚ ਆਏ ਭਿਆਨਕ ਭੂਚਾਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਪੂਰੀ ਦੁਨੀਆ ਮੋਰੱਕੋ ਨਾਲ ਹੈ, ਅਸੀਂ ਹਰ ਸੰਭਵ ਮਦਦ ਕਰਨ ਨੂੰ ਤਿਆਰ ਹਾਂ। ਕੋਵਿਡ-19 ਮਹਾਮਾਰੀ ਮਗਰੋਂ ਦੁਨੀਆ ਵਿਸ਼ਵਾਸ ਦੀ ਕਮੀ ਨਾਲ ਜੂਝ ਰਹੀ ਹੈ ਅਤੇ ਯੂਕ੍ਰੇਨ ਯੁੱਧ ਨੇ ਇਸ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਅਸੀਂ ਅਜਿਹੇ ਦੌਰ 'ਚ ਜੀ ਰਹੇ ਹਾਂ, ਜਦੋਂ ਸਦੀਆਂ ਪੁਰਾਣੀਆਂ ਸਮੱਸਿਆਵਾਂ ਜਵਾਬ ਮੰਗ ਰਹੀਆਂ ਹਨ, ਸਾਨੂੰ ਮਨੁੱਖ ਕੇਂਦਰਿਤ ਦ੍ਰਿਸ਼ਟੀਕੋਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਲੋੜ ਹੈ। 

ਇਹ ਵੀ ਪੜ੍ਹੋ-  ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸਲਮਾਨ, ਜਰਮਨੀ ਚਾਂਸਲਰ ਸ਼ੋਲਜ ਜੀ20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਾਰਿਆਂ ਦੀ ਕੋਸ਼ਿਸ਼' ਦੀ ਧਾਰਨਾ ਦੁਨੀਆ ਦਾ ਮਾਰਗਦਰਸ਼ਨ ਕਰ ਸਕਦੀ ਹੈ। ਜੇਕਰ ਅਸੀਂ ਕੋਵਿਡ-19 ਨੂੰ ਹਰਾ ਸਕਦੇ ਹਾਂ, ਤਾਂ ਅਸੀਂ ਯੁੱਧ ਕਾਰਨ ਪੈਦਾ ਹੋਈ ਵਿਸ਼ਵਾਸ ਦੀ ਕਮੀ ਨੂੰ ਵੀ ਦੂਰ ਕਰ ਸਕਦੇ ਹਾਂ। ਇਹ ਭਾਰਤ ਵਿਚ ਲੋਕਾਂ ਦਾ ਜੀ20 ਬਣ ਗਿਆ ਹੈ। 60 ਤੋਂ ਵਧੇਰੇ ਸ਼ਹਿਰਾਂ 'ਚ 200 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਗਏ। ਭਾਰਤ ਜੀ-20 ਦੇ ਪ੍ਰਧਾਨ ਵਜੋਂ ਪੂਰੀ ਦੁਨੀਆ ਨੂੰ ਅਪੀਲ ਕਰਦਾ ਹੈ ਕਿ ਉਹ ਵਿਸ਼ਵਾਸ ਦੀ ਕਮੀ ਨੂੰ ਇਕ ਦੂਜੇ 'ਚ ਵਿਸ਼ਵਾਸ ਵਿਚ ਬਦਲਣ। ਹੁਣ ਸਮਾਂ ਆ ਗਿਆ ਕਿ ਦੁਨੀਆ ਦੀ ਭਲਾਈ ਲਈ ਅਸੀਂ ਸਾਰੇ ਇਕੱਠੇ ਮਿਲ ਕੇ ਚਲੀਏ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੇਸ਼ ਦੇ ਅੰਦਰ ਅਤੇ ਬਾਹਰ ਦੋਵੇਂ ਥਾਂ ਸਮਾਵੇਸ਼ ਦਾ ਪ੍ਰਤੀਕ ਬਣ ਗਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Tanu

Content Editor

Related News