PM ਮੋਦੀ ਦੀ ਅਪੀਲ- 13 ਤੋਂ 15 ਅਗਸਤ ਦਰਮਿਆਨ ਲਹਿਰਾਓ ਤਿਰੰਗਾ, ਸੈਲਫ਼ੀ ਕਰੋ ਅਪਲੋਡ

Saturday, Aug 12, 2023 - 01:19 PM (IST)

PM ਮੋਦੀ ਦੀ ਅਪੀਲ- 13 ਤੋਂ 15 ਅਗਸਤ ਦਰਮਿਆਨ ਲਹਿਰਾਓ ਤਿਰੰਗਾ, ਸੈਲਫ਼ੀ ਕਰੋ ਅਪਲੋਡ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇਕ ਵਾਰ ਮੁੜ ਹਰ ਘਰ ਤਿਰੰਗਾ ਮੁਹਿੰਮ 'ਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 13 ਤੋਂ 15 ਅਗਸਤ ਦਰਮਿਆਨ ਦੇਸ਼ ਦੀ ਸ਼ਾਨ ਦੇ ਪ੍ਰਤੀਕ ਰਾਸ਼ਟਰੀ ਝੰਡੇ ਨੂੰ ਲਹਿਰਾਉਣਗੇ। ਉਨ੍ਹਾਂ ਨੇ 'ਹਰ ਘਰ ਤਿਰੰਗਾ' ਵੈੱਬਸਾਈਟ ਦਾ ਲਿੰਕ ਸ਼ੇਅਰ ਕਰਦੇ ਹੋਏ ਕਿਹਾ ਕਿ ਇਸ 'ਤੇ ਆਪਣੀ ਸੈਲਫ਼ੀ ਜ਼ਰੂਰ ਅਪਲੋਡ ਕਰੋ। ਪੀ.ਐੱਮ. ਮੋਦੀ ਨੇ ਟਵੀਟ 'ਚ ਕਿਹਾ,''ਹਰ ਘਰ ਤਿਰੰਗਾ ਮੁਹਿੰਮ ਨੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ 'ਚ ਇਕ ਨਵੀਂ ਊਰਜਾ ਭਰੀ ਹੈ। ਦੇਸ਼ ਵਾਸੀਆਂ ਨੂੰ ਇਸ ਸਾਲ ਇਸ ਮੁਹਿੰਮ ਨੂੰ ਇਕ ਨਵੀਂ ਉੱਚਾਈ 'ਤੇ ਲਿਜਾਉਣਾ ਹੈ। ਆਓ 13 ਤੋਂ 15 ਅਗਸਤ ਦਰਮਿਆਨ ਦੇਸ਼ ਦੀ ਸ਼ਾਨ ਦੇ ਪ੍ਰਤੀਕ ਰਾਸ਼ਟਰੀ ਝੰਡੇ ਨੂੰ ਲਹਿਰਾਈਏ। ਤਿਰੰਗੇ ਨਾਲ https://harghartiranga.com 'ਤੇ ਆਪਣੀ ਸੈਲਫ਼ੀ ਵੀ ਜ਼ਰੂਰ ਅਪਲੋਡ ਕਰੋ।

PunjabKesari

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਆਜ਼ਾਦੀ ਦਿਹਾੜੇ ਮੌਕੇ ਹਰ ਘਰ ਤਿਰੰਗਾ ਦੀ ਸ਼ੁਰੂਆਤ ਕੀਤੀ ਸੀ। ਦੇਸ਼ ਭਰ 'ਚ ਹਰ ਘਰ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ ਸਨ ਅਤੇ 13 ਅਗਸਤ ਤੋਂ 15 ਅਗਸਤ ਦਰਮਿਆਨ ਘਰਾਂ, ਦਫ਼ਤਰਾਂ 'ਚ ਤਿਰੰਗਾ ਲਹਿਰਾਇਆ ਗਿਆ ਸੀ। ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ। ਪੀ.ਐੱਮ. ਦੀ ਇਸ ਮੁਹਿੰਮ ਨੂੰ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲਿਆ ਸੀ। ਇਸ ਨਾਲ ਹਰ ਘਰ ਤਿਰੰਗਾ ਮੁਹਿੰਮ ਦੇ ਨਾਲ-ਨਾਲ ਸਰਕਾਰ ਨੇ ਮੇਰੀ ਮਾਟੀ, ਮੇਰਾ ਦੇਸ਼ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਇਸ ਮੁਹਿੰਮ ਨਾਲ ਇਸ ਵਾਰ ਆਜ਼ਾਦੀ ਦਿਹਾੜਾ ਮਨਾਉਣ ਦਾ ਪ੍ਰੋਗਰਾਮ ਬਣਾਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News