PM ਮੋਦੀ ਨੇ ਗ੍ਰੈਮੀ ਪੁਰਸਕਾਰ ਜਿੱਤਣ ’ਤੇ ਭਾਰਤੀ-ਅਮਰੀਕੀ ਗਾਇਕਾ ਫਾਲਗੁਨੀ ਨੂੰ ਦਿੱਤੀ ਵਧਾਈ
Tuesday, Apr 05, 2022 - 10:01 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੀ ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੂੰ ਗ੍ਰੈਮੀ ਪੁਰਸਕਾਰ ਜਿੱਤਣ ’ਤੇ ਵਧਾਈ ਦਿੱਤੀ। ਨਿਊਯਾਰਕ ’ਚ ਰਹਿਣ ਵਾਲੀ ਫਾਲਗੁਨੀ ਨੂੰ ਐਤਵਾਰ ਦੇਰ ਰਾਤ ਆਯੋਜਿਤ ਸਮਾਰੋਹ ’ਚ ‘ਏ ਕਲਰਫੁੱਲ ਵਰਲਡ’ ਲਈ ਸਰਵਉੱਚ ਬਾਲ ਐਲਬਮ ਸ਼੍ਰੇਣੀ ’ਚ ਗ੍ਰੈਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਗ੍ਰੈਮੀ ’ਚ ਸਰਵਉੱਚ ਬਾਲ ਸੰਗੀਤ ਐਲਬਮ ਦਾ ਪੁਰਸਕਾਰ ਜਿੱਤਣ ’ਤੇ ਫਾਲਗੁਨੀ ਸ਼ਾਹ ਨੂੰ ਵਧਾਈ। ਉਨ੍ਹਾਂ ਦੇ ਭਵਿੱਖ ਦੇ ਕੰਮਾਂ ਲਈ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।’’ ਦੱਸ ਦੇਈਏ ਫਾਲਗੁਨੀ ਨੇ ਜੈਪੁਰ ਸੰਗੀਤ ਪਰੰਪਰਾ ’ਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ ’ਚ ਟ੍ਰੇਨਿੰਗ ਲਈ ਹੈ। ਉਨ੍ਹਾਂ ਨੇ ਕੌਮੁਦੀ ਮੁੰਸ਼ੀ ਤੋਂ ਠੁਮਰੀ ਦੀ ਬਨਾਰਸ ਸ਼ੈਲੀ ਅਤੇ ਉਦੈ ਮਜੂਮਦਾਰ ਤੋਂ ਅਰਧ-ਸ਼ਾਸਤਰੀ ਸੰਗੀਤ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਹੈ।
ਫਾਲਗੁਨੀ ਸਾਲ 2000 ’ਚ ਅਮਰੀਕਾ ਜਾ ਕੇ ਰਹਿਣ ਲੱਗੀ ਅਤੇ ਉੱਥੇ ਹੀ ਸੰਗੀਤ ਖੇਤਰ ’ਚ ਕੰਮ ਕਰਨਾ ਸ਼ੁਰੂ ਕੀਤੀ। ਹੁਣ ਤੱਕ ਉਨ੍ਹਾਂ ਨੇ ਯੋ-ਯੋ ਮਾ, ਵਾਯਕਿਲ ਜੀਨ, ਫਿਲਿਪ ਗਲਾਸ, ਰਿਕੀ ਮਾਰਟਿਨ, ਬਲੂਜ਼ ਟ੍ਰੈਵਲਰ ਅਤੇ ਏ. ਆਰ. ਰਹਿਮਾਨ ਵਰਗੇ ਦਿੱਗਜ਼ਾਂ ਨਾਲ ਕੰਮ ਕੀਤਾ ਹੈ।