ਸਾਹਮਣੇ ਆਇਆ ਪੀ.ਐੱਮ. ਦਾ ਭਰਾ, ਕਿਹਾ- ਸ਼ੈਤਾਨ ਹੈ ਮੋਦੀ!

08/19/2017 10:31:35 AM

ਨਵੀਂ ਦਿੱਲੀ— ਫੇਸਬੁੱਕ ਅਤੇ ਟਵਿੱਟਰ 'ਤੇ ਇਕ ਸ਼ਖਸ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਖੁਦ ਨੂੰ ਨਰਿੰਦਰ ਮੋਦੀ ਦਾ ਕਜਿਨ ਦੱਸਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਰਾ ਦੱਸਣ ਵਾਲੇ ਕਲਪੇਸ਼ ਭਾਟੀਆ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਮੋਦੀ ਨੂੰ ਸ਼ੈਤਾਨ ਕਿਹਾ ਹੈ। ਇਸ ਵੀਡੀਓ 'ਚ ਕਲਪੇਸ਼ ਨੇ ਮੋਦੀ ਨੇ ਡੀ.ਐੱਨ.ਏ. 'ਤੇ ਸਵਾਲ ਚੁੱਕੇ ਹਨ। 
 

 

योगी अमीत मोदी इन्सान हे के नही DNA चेक करवाये:

Dikirim oleh Kalpesh Bhatia Modi pada 15 Agustus 2017

ਉਨ੍ਹਾਂ ਨੇ ਵੀਡੀਓ 'ਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਡੀ.ਐੱਨ.ਏ. ਦੀ ਜਾਂਚ ਕਰਵਾਈ ਜਾਵੇ। ਵੀਡੀਓ 'ਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਭਾਜਪਾ ਦੇ ਰਾਸ਼ਟਰੀ ਚੇਅਰਮੈਨ ਅਮਿਤ ਸ਼ਾਹ 'ਤੇ ਵੀ ਭੜਾਸ ਕੱਢੀ ਗਈ ਹੈ। ਇਹ ਵੀਡੀਓ ਗੋਰਖਪੁਰ ਦੇ ਬੀ.ਆਰ.ਡੀ. ਮੈਡੀਕਲ ਕਾਲਜ 'ਚ 70 ਤੋਂ ਵਧ ਬੱਚਿਆਂ ਦੀ ਮੌਤ ਤੋਂ ਬਾਅਦ ਪੋਸਟ ਕੀਤੀ ਗਈ ਹੈ। ਵੀਡੀਓ 'ਚ ਕਿਹਾ ਗਿਆ ਹੈ ਕਿ ਇਹ ਲੋਕ ਪਤਾ ਨਹੀਂ ਕਿਸ ਤਰ੍ਹਾਂ ਦੀ ਘਿਨਾਉਣੀ ਭਾਸ਼ਾ ਦੀ ਵਰਤੋਂ ਕਰਦੇ ਹਨ। ਇਹ ਲੋਕ ਕਿਸੇ ਨੂੰ ਮਰਦਾ ਦੇਖਦੇ ਹਨ ਤਾਂ ਖੁਸ਼ ਹੁੰਦੇ ਹਨ। ਖੁਦ ਨੂੰ ਧਾਰਮਿਕ ਦੱਸਣ ਵਾਲੇ ਪੀ.ਐੱਮ. ਮੋਦੀ, ਯੋਗੀ ਅਤੇ ਅਮਿਤ ਸ਼ਾਹ ਦਾ ਧਰਮ ਅਤੇ ਇਨਸਾਨੀਅਤ ਨਾਲ ਕੋਈ ਤਾਲੁਕ ਨਹੀਂ ਹੈ।


Related News