ਸਿੰਘੂ ਬਾਰਡਰ ''ਤੇ ਖਿਡਾਰੀਆਂ ਨੇ ਬਣਾਇਆ ਜਿਮ, ਕਿਸਾਨਾਂ ਨੂੰ ਵੀ ਦੇ ਰਹੇ ਨੇ ਸਿਖਲਾਈ
Thursday, Dec 10, 2020 - 02:07 AM (IST)
ਨਵੀਂ ਦਿੱਲੀ - ਦੇਸ਼ ਦੇ ਕਈ ਸੂਬਿਆਂ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪਿਛਲੇ ਕਰੀਬ 15 ਦਿਨ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਆਪਣਾ ਡੇਰਾ ਜਮਾਇਆ ਹੋਇਆ ਹੈ। ਉਥੇ ਹੀ, ਇਸ ਦੌਰਾਨ ਪਹਿਲਵਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਕਸਰਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਹੋਰ ਤੇਜ਼ ਹੋਵੇਗਾ ਅੰਦੋਲਨ, ਜਾਣੋਂ ਕੀ ਹੈ ਕਿਸਾਨ ਆਗੂਆਂ ਦੀ ਯੋਜਨਾ
ਧਰਨੇ ਦੀ ਜਗ੍ਹਾ 'ਤੇ ਖਿਡਾਰੀਆਂ ਨੇ ਅਸਥਾਈ ਜਿਮ ਬਣਾਇਆ ਹੈ, ਪੰਜਾਬ ਦੇ ਵੇਟਲਿਫਟਰ ਤੋਂ ਲੈ ਕੇ ਕਬੱਡੀ ਦੇ ਖਿਡਾਰੀ ਤੱਕ ਇੱਥੇ ਕਸਰਤ ਕਰਦੇ ਹਨ। ਇੰਨਾ ਹੀ ਨਹੀਂ ਪੁਸ਼ ਅਪਸ ਅਤੇ ਵੇਟਲਿਫਟਿੰਗ ਦਾ ਵੀ ਅਭਿਆਸ ਕੀਤਾ ਜਾਂਦਾ ਹੈ। ਖੁਦ ਕਸਰਤ ਕਰਨ ਦੇ ਨਾਲ ਹੀ ਉਹ ਕਿਸਾਨਾਂ ਨੂੰ ਵੀ ਸਿਖਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਹੀਂ ਮੰਨੀ ਤਾਂ ਇੱਥੇ ਕਬੱਡੀ ਗ੍ਰਾਉਂਡ ਬਣਾਉਣਗੇ।
ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਟਕਰਾਅ ਵੱਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਇੱਕ ਵਾਰ ਫਿਰ ਕਿਸਾਨ ਅਤੇ ਸਰਕਾਰ ਵਿਾਚਲੇ ਗੱਲਬਾਤ ਹੋਈ ਜਿਸ ਵਿੱਚ ਸਰਕਾਰ ਦੇ ਪ੍ਰਸਤਾਵ ਨੂੰ ਕਿਸਾਨਾਂ ਜਥੇਬੰਦੀਆਂ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦਾ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਨਾਲ ਹੀ ਉਨ੍ਹਾਂ ਨੇ ਅੱਗੇ ਦੀ ਰਣਨੀਤੀ ਦੇ ਤਹਿਤ ਅੰਦੋਲਨ ਤੇਜ਼ ਕਰਨ ਦੀ ਰੁਪਰੇਖਾ ਵੀ ਤਿਆਰ ਕਰ ਲਈ ਹੈ।
AIKSCC ਦਾ ਐਲਾਨ- ਜਾਰੀ ਰਹੇਗਾ ਕਿਸਾਨ ਅੰਦੋਲਨ, ਜ਼ਿਲ੍ਹਾ ਪੱਧਰ ਤੱਕ ਕਰਾਂਗੇ ਪ੍ਰਦਰਸ਼ਨ
ਦਰਅਸਲ, ਬੁੱਧਵਾਰ ਨੂੰ ਸਰਕਾਰ ਵਲੋਂ ਕਿਸਾਨਾਂ ਨੂੰ ਐੱਮ.ਐੱਸ.ਪੀ. ਨਾਲ ਜੁੜਿਆ ਪ੍ਰਸਤਾਵ ਭੇਜਿਆ ਗਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਐੱਮ.ਐੱਸ.ਪੀ. ਨੂੰ ਲੈ ਕੇ ਗਾਰੰਟੀ ਦਿੱਤੀ ਜਾਵੇਗੀ ਪਰ ਕਿਸਾਨਾਂ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ। ਸਰਕਾਰ ਤੋਂ ਮਿਲੇ ਪ੍ਰਸਤਾਵ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਸਿੰਘੂ ਬਾਰਡਰ 'ਤੇ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਕਾਨੂੰਨ ਰੱਦ ਹੋਣ ਤੱਕ ਇਹ ਅੰਦੋਲਨ ਜਾਰੀ ਰਹੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।