ਪੀਯੂਸ਼ ਗੋਇਲ ਹੋ ਸਕਦੇ ਹਨ ਅਗਲੇ ਵਿੱਤ ਮੰਤਰੀ

Friday, May 24, 2019 - 08:53 PM (IST)

ਪੀਯੂਸ਼ ਗੋਇਲ ਹੋ ਸਕਦੇ ਹਨ ਅਗਲੇ ਵਿੱਤ ਮੰਤਰੀ

ਨਵੀਂ ਦਿੱਲੀ— ਆਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਨਵੀਂ ਸਰਕਾਰ ਦੇ ਗਠਜੋੜ ਦਾ ਰਾਹ ਪੱਧਰਾ ਹੋ ਗਿਆ ਹੈ। ਅਜਿਹੇ 'ਚ ਨਵੀਂ ਸਰਕਾਰ 'ਚ ਪ੍ਰਮੁੱਖ ਮੰਤਰਾਲਾਂ ਦੇ ਅਹੁਦੇ ਲਈ ਨਾਵਾਂ 'ਤੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਚਰਚਾ ਹੈ ਕਿ ਰੇਲ ਮੰਤਰੀ ਪੀਯੂਸ਼ ਗੋਇਲ ਅਗਲੇ ਵਿੱਤ ਮੰਤਰੀ ਹੋ ਸਕਦੇ ਹਨ। ਪਿਛਲੇ ਸਾਲ ਅਰੁਣ ਜੇਤਲੀ ਦੇ ਬੀਮਾਰ ਹੋਣ 'ਤੇ ਕੁਝ ਸਮੇਂ ਲਈ ਗੋਇਲ ਨੇ ਵਿੱਤ ਮੰਤਰਾਲਾ ਦਾ ਕੰਮ ਸੰਭਾਲਿਆ ਸੀ।
ਦੂਜੇ ਪਾਸੇ ਕਾਨੂੰਨ ਦੇ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਬਾਰੇ ਚਰਚਾ ਹੈ ਕਿ ਉਨ੍ਹਾਂ ਨੂੰ ਦੂਰਸੰਚਾਰ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੁਝ ਸਮੇਂ ਲਈ ਦੂਰਸੰਚਾਰ ਮੰਤਰਾਲਾ ਦਾ ਅਹੁਦੇ ਸੰਭਾਲ ਚੁੱਕੇ ਹਨ। ਸੂਤਰਾਂ ਨੇ ਦੱਸਿਆ ਕਿ ਜੇਕਰ ਨਵੀਂ ਸਰਕਾਰ 'ਚ ਅਰੁਣ ਜੇਤਲੀ ਸਿਹਤ ਕਾਰਨਾਂ ਕਾਰਨ ਵਿੱਤ ਮੰਤਰਾਲਾ ਦਾ ਅਹੁਦਾ ਨਹੀਂ ਸੰਭਾਲਣਗੇ ਤਾਂ ਮੰਤਰਾਲਾ ਦੇ ਕੰਮਕਾਰਜ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਨਾਮ 'ਤੇ ਵਿਚਾਰ ਕੀਤਾ ਜਾ ਸਕਦਾ ਹੈ. ਵਿੱਤ ਮੰਤਰੀ ਰਹਿੰਦੇ ਹੋਏ ਗੋਇਲ ਨੇ ਅੰਤਰਿਮ ਬਜਟ ਪੇਸ਼ ਕੀਤਾ ਸੀ।
ਸੂਤਰਾਂ ਨੇ ਦੱਸਿਆ ਕਿ ਜੇਤਲੀ ਦੀ ਥਾਂ ਗੋਇਲ ਵਿੱਤ ਮੰਤਰੀ ਬਣਾਏ ਜਾ ਸਕਦੇ ਹਨ। ਕਿਉਂਕਿ ਉਨ੍ਹਾਂ ਨੇ ਮੰਤਰਾਲਾ ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਬਜਟ ਪੇਸ਼ ਕਰਨਾ ਹੈ ਅਤੇ ਆਰਥਿਕ ਸਰਵੇਖਣ ਵੀ ਪੇਸ਼ ਕੀਤਾ ਜਾਣਾ ਹੈ, ਇਸ ਤੋਂ ਇਲਾਵਾ ਆਰਥਿਕ ਸੁਸਤੀ ਦਾ ਵੀ ਸਵਾਲ ਹੈ, ਅਜਿਹੇ 'ਚ ਮੋਦੀ ਕਿਸੇ ਨਵੇਂ ਚਿਹਰੇ ਨੂੰ ਇਹ ਕੰਮ ਨਹੀਂ ਸੌਂਪ ਸਕਦੇ। ਹਾਲਾਂਕਿ ਮੰਤਰੀਆਂ ਦੀ ਨਿਯੁਕਤੀ ਦੇ ਸਬੰਧ 'ਚ ਇਸ ਚਰਚਾ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਇਸ ਵਿਸ਼ੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ।


author

Inder Prajapati

Content Editor

Related News