ਪਾਇਲਟ ਨੇ ਦੋਸ਼ ਲਾਉਣ ਵਾਲੇ ਵਿਧਾਇਕ ਨੂੰ ਭਿਜਵਾਇਆ ਨੋਟਿਸ

7/22/2020 12:10:58 AM

ਜੈਪੁਰ - ਸਚਿਨ ਪਾਇਲਟ ਨੇ ਆਪਣੇ 'ਤੇ ਬੀਜੇਪੀ 'ਚ ਜਾਣ ਲਈ ਪੈਸਿਆਂ ਦੀ ਪੇਸ਼ਕਸ਼ ਕਰਨ ਦੇ ਦੋਸ਼ ਲਗਾਉਣ ਵਾਲੇ ਕਾਂਗਰਸ ਦੇ ਵਿਧਾਇਕ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਪਾਇਲਟ ਦੇ ਕਰੀਬੀ ਸੂਤਰਾਂ ਨੇ ਮੰਗਲਵਾਰ ਰਾਤ ਦੱਸਿਆ ਕਿ ਪਾਇਲਟ ਤੋਂ ਵਿਧਾਇਕ ਗਿੱਰਾਜ ਸਿੰਘ ਮਲਿੰਗਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

ਪਾਇਲਟ ਦਾ ਕਹਿਣਾ ਹੈ ਕਿ ਵਿਧਾਇਕ ਨੇ ਉਨ੍ਹਾਂ ਖਿਲਾਫ ਝੂਠੇ ਬਿਆਨ ਦਿੱਤੇ। ਕਾਂਗਰਸ ਵਿਧਾਇਕ ਮਲਿੰਗਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਸੀ ਕਿ ਤਤਕਾਲੀਨ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਉਨ੍ਹਾਂ ਨੂੰ ਪਾਰਟੀ ਛੱਡ ਕੇ ਭਾਜਪਾ 'ਚ ਜਾਣ ਬਾਰੇ ਚਰਚਾ ਕੀਤੀ ਸੀ ਅਤੇ ਇਸ ਦੇ ਲਈ ਪੈਸੇ ਦੀ ਪੇਸ਼ਕਸ਼ ਵੀ ਕੀਤੀ ਸੀ। ਪਾਇਲਟ ਨੇ ਇਸ ਦੋਸ਼ ਨੂੰ ਆਧਾਰਹੀਨ ਅਤੇ ਅਫਸੋਸਜਨਕ ਦੱਸਦੇ ਹੋਏ ਖਾਰਿਜ ਕਰ ਦਿੱਤਾ ਅਤੇ ਉਹ ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਣਗੇ।


Inder Prajapati

Content Editor Inder Prajapati