ਪਾਇਲਟ ਦੀ ਸਮਝਦਾਰੀ ਨੇ ਬਚਾਈ 180 ਯਾਤਰੀਆਂ ਦੀ ਜਾਨ

Tuesday, Feb 13, 2018 - 12:34 AM (IST)

ਪਾਇਲਟ ਦੀ ਸਮਝਦਾਰੀ ਨੇ ਬਚਾਈ 180 ਯਾਤਰੀਆਂ ਦੀ ਜਾਨ

ਰਾਂਚੀ— ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਬਿਰਸਾਮੁੰਡਾ ਕੌਮਾਂਤਰੀ ਹਵਾਈ ਅੱਡੇ 'ਤੇ ਪਾਇਲਟ ਦੀ ਸਮਝਦਾਰੀ ਕਾਰਨ 180 ਮੁਸਾਫਿਰਾਂ ਦੀਆਂ ਜਾਨ ਬਚ ਗਈ, ਜਦੋਂ ਸਮਾਂ ਰਹਿੰਦੇ ਹੀ ਪਾਇਲਟ ਨੂੰ ਤਕਨੀਕੀ ਖਾਮੀਆਂ ਦਾ ਪਤਾ ਲੱਗ ਗਿਆ। ਰਾਂਚੀ ਤੋਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਇੰਡੀਗੋ ਏਅਰਲਾਈਨਸ ਦੇ ਜਹਾਜ਼ 6ਈ 398 'ਚ ਕੁਝ ਤਕਨੀਕੀ ਖਰਾਬੀ ਆ ਗਈ ਤੇ ਪਾਇਲਟ ਨੂੰ ਇਸ ਦਾ ਅੰਦਾਜ਼ਾ ਹੋ ਗਿਆ ਤੇ ਉਸ ਨੇ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਬਚਾ ਲਿਆ।
ਏਅਰਪੋਰਟ ਦੇ ਸੂਤਰਾਂ ਨੇ ਦੱਸਿਆ ਕਿ ਗ੍ਰਾਊਂਡ ਰਨ ਦੌਰਾਨ ਹੀ ਪਾਇਲਟ ਨੂੰ ਜਹਾਜ਼ 'ਚ ਤਕਨੀਕੀ ਖਰਾਬੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਪਲੇਨ ਰੋਕ ਕੇ ਇਸ ਦੀ ਜਾਂਚ ਕੀਤੀ। ਤਕਨੀਕੀ ਸਮੱਸਿਆ ਦੂਰ ਕਰਨ 'ਚ ਇੰਜੀਨੀਅਰਜ਼ ਨੂੰ ਕਰੀਬ ਢਾਈ ਘੰਟਿਆਂ ਦਾ ਸਮਾਂ ਲੱਗ ਗਿਆ। ਸਵੇਰੇ 9:35 'ਤੇ ਜਹਾਜ਼ ਨੂੰ ਉਡਾਣ ਭਰਨੀ ਸੀ ਪਰ ਜਹਾਜ਼ ਨੂੰ ਕਰੀਬ 12 ਵਜੇ ਰਵਾਨਾ ਕੀਤਾ ਗਿਆ।


Related News