ਚਾਂਦੀਪੁਰਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਮੌਤ, ਜਾਂਚ ਰਿਪੋਰਟ ’ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ

Saturday, Aug 17, 2024 - 03:04 PM (IST)

ਚਾਂਦੀਪੁਰਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਮੌਤ, ਜਾਂਚ ਰਿਪੋਰਟ ’ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਦੇ ਇਕ ਨਿੱਜੀ ਹਸਪਤਾਲ ’ਚ ਚਾਂਦੀਪੁਰਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਮਰੀਜ਼ ਦੀ ਮੌਤ ਦੇ ਬਾਅਦ ਸਿਹਤ ਵਿਭਾਗ ਨੇ ਕਿਹਾ ਕਿ ਜਾਂਚ ਰਿਪੋਰਟ ’ਚ ਮਰੀਜ਼ ’ਚ ਇਸ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਹੈ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਡਾ. ਬੀ.ਐੱਸ ਸੈਤਿਆ ਨੇ ਦੱਸਿਆ ਕਿ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ 21 ਸਾਲਾ ਨੌਜਵਾਨ ਇਲਾਜ ਦੌਰਾਨ ਮਰੀਜ਼ ਮਰ ਗਿਆ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ’ਚ ਚਾਂਦੀਪੁਰਾ ਵਾਇਰਸ ਦੀ ਇਨਫੈਕਸ਼ਨ ਵਰਗੇ ਲੱਛਣ ਸਨ, ਜਿਸ ਦੇ ਬਾਅਦ ਉਸ ਦੇ ਨਮੂਨੇ ਨੂੰ ਜਾਂਚ ਲਈ 10 ਅਗਸਤ ਨੂੰ ਪੁਣੇ ਦੇ ਰਾਸ਼ਟਰੀ ਵਾਇਰੋਲੋਜੀ ਸੰਸਥਾਨ (ਐੱਨ.ਆਈ.ਵੀ.) ਨੂੰ ਭੇਜਿਆ ਗਿਆ ਸੀ।

ਨੌਜਵਾਨ ਦੀ ਮੌਤ ਦੇ ਬਾਅਦ  ਸੀ.ਐੱਮ.ਐੱਚ.ਓ. ਨੇ ਕਿਹਾ, ‘‘ਜਾਂਚ  ਦੌਰਾਨ ਨੌਜਵਾਨ ’ਚ ਚਾਂਦੀਪੁਰਾ ਵਾਇਰਸ ਦੀ ਇਨਫੈਕਸ਼ਨ ਦੇ ਸਬੂਤ ਮਿਲੇ ਹਨ।’’ ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ’ਚ ਮਰਨ ਵਾਲਾ ਨੌਜਵਾਨ ਖਰਗੋਨ ਜ਼ਿਲੇ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ ਬਿਹਤਰ ਇਲਾਜ ਲਈ 6 ਅਗਸਤ ਨੂੰ ਇੰਦੌਰ ਦੇ ਹਸਪਤਾਲ ਭੇਜਿਆ ਗਿਆ ਸੀ। ਸੈਤਿਆ ਨੇ ਦੱਸਿਆ ਕਿ ਇੰਦੌਰ ਜ਼ਿਲੇ ’ਚ ਹੁਣ ਤੱਕ ਚਾਂਦੀਪੁਰਾ ਵਾਇਰਸ ਦੇ ਇਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਚਾਂਦੀਪੁਰਾ ਵਾਇਰਸ ਦੀ ਇਨਫੈਕਸ਼ਨ ਕਾਰਨ ਮਰੀਜ਼ ਨੂੰ ਬੁਖਾਰ ਅਤੇ  ਗੰਭੀਰ ਇਨਸੇਫਲਾਈਟਿਸ (ਮਸਤਿਸ਼ਕ ਦੀ ਸੂਜਨ) ਹੁੰਦੀ ਹੈ। ਇਸ ਰੋਗ ਦੇ ਲੱਛਣ ਫਲੂ ਵਰਗੇ ਹੁੰਦੇ ਹਨ। ਇਹ ਬਿਮਾਰੀ ਮੱਛਰਾਂ, ਕਿਲਨੀ ਅਤੇ ਬਾਲੂ ਮੱਖੀਆਂ (ਸੈਂਡ ਫਲਾਈ) ਵਰਗੇ ਰੋਗਾਂ ਨੂੰ ਫੈਲਾਉਣ ਵਾਲਿਆਂ ਰਾਹੀਂ ਫੈਲਦੀ ਹੈ।


 


author

Sunaina

Content Editor

Related News