ਸਿਰਹਾਣਾ ਤੇ ਚਟਾਈ ਲੈ ਕੇ ਚਿੱਕੜ ’ਚ ਲੇਟ ਗਿਆ ਵਿਅਕਤੀ, ਜਾਣੋ ਕੀ ਹੈ ਵਜ੍ਹਾ
Monday, Aug 04, 2025 - 10:54 AM (IST)

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਐਤਵਾਰ ਨੂੰ ਇਕ ਪਿਤਾ ਨੇ ਸੜਕ ਦੀ ਮਾੜੀ ਹਾਲਤ ਨੂੰ ਠੀਕ ਨਾ ਕਰਨ ਪ੍ਰਤੀ ਪ੍ਰਸ਼ਾਸਨ ਦੀ ਬੇਰੁਖੀ ਵਿਰੁੱਧ ਅਨੋਖਾ ਵਿਰੋਧ ਪ੍ਰਦਰਸ਼ਨ ਕੀਤਾ। ਸਕੂਲ ਜਾਂਦੇ ਸਮੇਂ ਆਪਣੀ ਬੇਟੀ ਦੇ ਟੁੱਟੀ ਸੜਕ ’ਤੇ ਡਿੱਗਣ ਤੋਂ ਬਾਅਦ ਗੁੱਸੇ ’ਚ ਆਇਆ ਪਿਤਾ ਸਿਰਹਾਣਾ ਤੇ ਚਟਾਈ ਲੈ ਕੇ ਸੜਕ ’ਤੇ ਚਿੱਕੜ ’ਚ ਲੇਟ ਗਿਆ। ਇਹ ਵੇਖ ਕੇ ਲੋਕ ਹੈਰਾਨ ਰਹਿ ਗਏ। ਮੌਕੇ ’ਤੇ ਭੀੜ ਇਕੱਠੀ ਹੋ ਗਈ। ਨਾਲ ਹੀ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਇਹ ਵੀ ਪੜ੍ਹੋ : ਬੰਦ ਹੋ ਜਾਣਗੇ 500 ਦੇ ਨੋਟ ! ਜਾਣੋ ਕੀ ਹੈ RBI ਦਾ ਕਹਿਣਾ
ਪ੍ਰਦਰਸ਼ਨ ਕਰਨ ਵਾਲਾ ਵਿਅਕਤੀ ਕਾਨਪੁਰ ਦੇ ਬੜਾ-8 ਇਲਾਕੇ ਦਾ ਰਹਿਣ ਵਾਲਾ ਹੈ। ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਉਸ ਦੀ ਬੇਟੀ ਰਾਮਗੋਪਾਲ ਸਕੁਏਅਰ ਤੋਂ ਆਨੰਦ ਸਾਊਥ ਸਿਟੀ ਨੂੰ ਜਾਣ ਵਾਲੀ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਈ ਸੀ। ਇਸ ਘਟਨਾ ਤੋਂ ਦੁਖੀ ਪਿਤਾ ਐਤਵਾਰ ਸਵੇਰੇ ਉਸੇ ਥਾਂ ਪਹੁੰਚਿਆ। ਉਸ ਨੇ ਸੜਕ ’ਤੇ ਚਟਾਈ ਵਿਛਾ ਦਿੱਤੀ। ਸਿਰਹਾਣਾ ਰੱਖਿਆ ਤੇ ਚਿੱਕੜ ’ਚ ਲੇਟ ਗਿਆ। ਉਸ ਨੇ ਕਿਹਾ ਕਿ ਬੇਟੀ ਦੀ ਸੱਟ ਪ੍ਰਤੀ ਆਪਣੀ ਬੇਵਸੀ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਵੱਲ ਧਿਆਨ ਖਿੱਚਣ ਲਈ ਉਸ ਨੇ ਇੰਝ ਕੀਤਾ ਹੈ। ਪਿਤਾ ਨੇ ਦੱਸਿਆ ਕਿ ਇਸ ਸੜਕ ਦੀ ਖਸਤਾ ਹਾਲਤ ਬਾਰੇ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ। ਸਥਾਨਕ ਲੋਕਾਂ ਨੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਪਰ ਸੜਕ ਦੀ ਮੁਰੰਮਤ ਨਹੀਂ ਹੋਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8