ਸੁਪਨੇ 'ਚ ਖ਼ੁਦ ਨੂੰ ਬੀਮਾਰ ਦੇਖਣਾ ਸ਼ੁੱਭ ਜਾਂ ਅਸ਼ੁੱਭ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ
12/4/2025 5:24:50 PM
ਵੈੱਬ ਡੈਸਕ- ਅਕਸਰ ਜਦੋਂ ਅਸੀਂ ਡੂੰਘੀ ਨੀਂਦ 'ਚ ਹੁੰਦੇ ਹਾਂ, ਤਾਂ ਸਾਨੂੰ ਵੱਖ-ਵੱਖ ਤਰ੍ਹਾਂ ਦੇ ਸੁਪਨੇ ਆਉਂਦੇ ਹਨ। ਇਹ ਸੁਪਨੇ ਸਾਡੇ ਅਵਚੇਤਨ ਮਨ (subconscious mind) ਨਾਲ ਜੁੜੇ ਹੁੰਦੇ ਹਨ। ਦਿਨ ਭਰ ਜੋ ਵੀ ਕੁਝ ਸੋਚਦੇ ਜਾਂ ਮਹਿਸੂਸ ਕਰਦੇ ਹਾਂ, ਉਹੀ ਰਾਤ ਨੂੰ ਸੁਪਨਿਆਂ ਰਾਹੀਂ ਸਾਹਮਣੇ ਆਉਂਦਾ ਹੈ। ਪਰ ਕਈ ਵਾਰ ਕੁਝ ਸੁਪਨੇ ਅਜਿਹੇ ਵੀ ਹੁੰਦੇ ਹਨ ਜੋ ਹਰ ਸਮੇਂ ਮਨ 'ਚ ਘੁੰਮਦੇ ਰਹਿੰਦੇ ਹਨ। ਸੁਪਨਾ ਸ਼ਾਸਤਰ ਦੇ ਅਨੁਸਾਰ ਹਰ ਸੁਪਨਾ ਆਪਣੇ ਨਾਲ ਕੋਈ ਨਾਂ ਕੋਈ ਸੁਨੇਹਾ ਜਾਂ ਭਵਿੱਖ ਸੰਕੇਤ ਲਿਆਉਂਦਾ ਹੈ। ਕੁਝ ਸੁਪਨੇ ਸ਼ੁੱਭ ਹੁੰਦੇ ਹਨ, ਜਦਕਿ ਕੁਝ ਚਿਤਾਵਨੀ ਜਾਂ ਸਾਵਧਾਨੀ ਦੇ ਇਸ਼ਾਰੇ ਹੁੰਦੇ ਹਨ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਸੁਪਨੇ 'ਚ ਖੁਦ ਨੂੰ ਬੀਮਾਰ ਦੇਖਣਾ: ਕੀ ਹੁੰਦਾ ਹੈ ਅਰਥ?
ਸੁਪਨਾ ਸ਼ਾਸਤਰ ਮੁਤਾਬਕ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਬੀਮਾਰ ਦੇਖੇ ਤਾਂ ਇਹ ਆਮ ਤੌਰ ’ਤੇ ਅਸ਼ੁੱਭ ਸੰਕੇਤ ਮਨਿਆ ਜਾਂਦਾ ਹੈ। ਇਹ ਸੁਪਨਾ ਦੱਸਦਾ ਹੈ ਕਿ ਤੁਸੀਂ ਕਿਸੇ ਮਾਨਸਿਕ ਦਬਾਅ, ਥਕਾਵਟ ਜਾਂ ਨਕਾਰਾਤਮਕ ਵਿਚਾਰਾਂ ਤੋਂ ਗੁਜ਼ਰ ਰਹੇ ਹੋ। ਇਸ ਤੋਂ ਇਲਾਵਾ, ਇਹ ਅਸਲ ਜ਼ਿੰਦਗੀ 'ਚ ਆਪਣੇ ਸਿਹਤ ‘ਤੇ ਧਿਆਨ ਦੇਣ ਦੀ ਚੇਤਾਵਨੀ ਵੀ ਹੋ ਸਕਦੀ ਹੈ। ਹਾਲਾਂਕਿ ਸੁਪਨੇ ਦੀ ਵਿਆਖਿਆ ਬੀਮਾਰੀ ਦੀ ਕਿਸਮ ਅਤੇ ਸਥਿਤੀਆਂ’ਤੇ ਵੀ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
ਸੁਪਨੇ 'ਚ ਬੀਮਾਰੀ ਤੋਂ ਬਾਅਦ ਮੌਤ ਦੇਖਣਾ
ਜੇਕਰ ਤੁਸੀਂ ਸੁਪਨੇ 'ਚ ਖੁਦ ਨੂੰ ਗੰਭੀਰ ਬੀਮਾਰ ਅਤੇ ਫਿਰ ਮਰਦਾ ਹੋਇਆ ਦੇਖੋ, ਤਾਂ ਇਸ ਦਾ ਮਤਲਬ ਡਰਨ ਵਾਲੀ ਗੱਲ ਨਹੀਂ ਹੈ। ਸੁਪਨਾ ਸ਼ਾਸਤਰ ਕਹਿੰਦਾ ਹੈ ਕਿ ਇਹ ਉਮਰ 'ਚ ਵਾਧੇ ਅਤੇ ਮੁਸ਼ਕਲਾਂ ਦੇ ਅੰਤ ਦਾ ਸੰਕੇਤ ਹੁੰਦਾ ਹੈ। ਇਸ ਦਾ ਮਤਲਬ ਤੁਹਾਡੇ ਜੀਵਨ ਦਾ ਇਕ ਨਵਾਂ ਅਤੇ ਬਿਹਤਰ ਪੜਾਅ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ : Lift 'ਚ ਕਿਉਂ ਲਗਾਇਆ ਜਾਂਦਾ ਹੈ ਸ਼ੀਸ਼ਾ? ਕਾਰਨ ਜਾਣ ਰਹਿ ਜਾਓਗੇ ਹੈਰਾਨ
ਸੁਪਨੇ 'ਚ ਬੀਮਾਰ ਜਾਂ ਸੰਕ੍ਰਮਿਤ ਲੋਕਾਂ ਦੇ ਵਿਚਕਾਰ ਹੋਣਾ
ਜੇ ਤੁਸੀਂ ਸੁਪਨੇ 'ਚ ਆਪਣੇ ਆਪ ਨੂੰ ਬੀਮਾਰਾਂ ਜਾਂ ਸੰਕ੍ਰਮਿਤ ਲੋਕਾਂ ਦੇ ਵਿਚਕਾਰ ਪਾਉਂਦੇ ਹੋ, ਤਾਂ ਇਹ ਨਕਾਰਾਤਮਕ ਮਾਹੌਲ ਜਾਂ ਗਲਤ ਸੰਗਤ ਦੀ ਚੇਤਾਵਨੀ ਹੈ। ਇਸ ਦਾ ਅਰਥ ਹੈ ਕਿ ਤੁਸੀਂ ਕਿਸੇ ਸੰਵੇਦਨਸ਼ੀਲ ਸਥਿਤੀ 'ਚ ਹੋ ਅਤੇ ਲੋਕਾਂ ਜਾਂ ਰਿਸ਼ਤਿਆਂ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ।
ਸੁਪਨੇ 'ਚ ਬੀਮਾਰੀ ਤੋਂ ਠੀਕ ਹੋਣਾ
ਜੇ ਸੁਪਨੇ 'ਚ ਤੁਸੀਂ ਆਪਣੇ ਆਪ ਨੂੰ ਇਲਾਜ ਤੋਂ ਬਾਅਦ ਠੀਕ ਹੁੰਦਾ ਦੇਖੋ ਜਾਂ ਹਸਪਤਾਲ ਤੋਂ ਘਰ ਵਾਪਸ ਆਉਂਦੇ ਦੇਖੋ, ਤਾਂ ਇਹ ਚੰਗਾ ਸੰਕੇਤ ਹੈ। ਇਹ ਦੱਸਦਾ ਹੈ ਕਿ ਤੁਸੀਂ ਜਿਨ੍ਹਾਂ ਮੁਸ਼ਕਲਾਂ ਤੋਂ ਗੁਜ਼ਰ ਰਹੇ ਹੋ, ਉਹ ਜਲਦੀ ਹੀ ਖਤਮ ਹੋਣ ਵਾਲੀਆਂ ਹਨ ਅਤੇ ਤੁਹਾਡੇ ਜੀਵਨ 'ਚ ਸਕਾਰਾਤਮਕ ਬਦਲਾਅ ਆਉਣੇ ਵਾਲੇ ਹਨ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
