ਨਵੰਬਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਨੂੰ ਕਿਉਂ ਕਿਹਾ ਜਾਂਦਾ ''Black Friday'' ? ਜਾਣੋ ਕੀ ਹੈ ਵਜ੍ਹਾ
Friday, Nov 28, 2025 - 04:41 PM (IST)
ਇੰਟਰਨੈਸ਼ਨਲ ਡੈਸਕ: 2025 'ਚ ਅਮਰੀਕਾ ਤੋਂ ਸ਼ੁਰੂ ਹੋਇਆ ਨਵੰਬਰ ਮਹੀਨੇ ਦਾ ਆਖਰੀ ਹਫਤੇ ਦਾ ਦਿਨ ਸ਼ੁੱਕਰਵਾਰ ਪੂਰੇ ਵਿਸ਼ਵ 'ਚ 'Black Friday' ਵਜੋਂ ਮਨਾਇਆ ਜਾਂਦਾ ਹੈ। ਨਾ ਕੋਈ ਬੈਡਲੱਕ, ਨਾ ਕੋਈ ਨੈਗਟੇਵਿਟੀ, ਬਸ ਲਾਭ ਹੀ ਲਾਭ। ਦਰਅਸਲ ਇਹ ਆਖਰੀ ਹਫਤਾ ਵਿਸ਼ਵ 'ਚ ਇਕ ਸ਼ਾਪਿੰਗ ਮਹਾਂਪਰਵ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਤੋਂ ਕ੍ਰਿਸਿਮਸ ਦੀ ਖਰੀਦਦਾਰੀ ਸ਼ੁਰੂ ਹੋ ਜਾਂਦੀ ਹੈ। ਸ਼ਾਪਿੰਗ ਮਹਾਂਪਰਵ ਦਾ ਲਾਭ ਉਠਾਉਣ ਲਈ ਲੋਕਾਂ 'ਚ ਪੂਰੀ ਦੌੜ ਲੱਗ ਜਾਂਦੀ ਹੈ।
ਮਹਾਂਬੱਚਤ ਦਾ ਹੁੰਦਾ ਇਹ ਆਖਰੀ ਹਫਤਾ
ਨਵੰਬਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਤੋਂ ਹੀ ਕ੍ਰਿਸਮਿਸ ਦੀ ਸ਼ਾਪਿੰਗ ਸ਼ੁਰੂ ਹੋ ਜਾਂਦੀ ਹੈ। ਇਸ ਮੌਕੇ ਸ਼ਾਪਿੰਗ ਮਾਲਾਂ 'ਚ ਭਾਰੀ ਛੋਟ ਹੋਣ ਕਰਕੇ ਮਹਾਂਬੱਚਤ ਮਤਲਬ 'ਲਾਭ ਹੀ ਲਾਭ' ਵਾਲਾ ਇਹ ਦਿਨ ਪੂਰੀ ਦੁਨੀਆਂ 'ਚ Black Friday ਦੇ ਨਾਮ ਨਾਲ ਮਸ਼ਹੂਰ ਹੈ।
ਬਲੈਕ ਫਰਾਈਡੇ 'ਤੇ ਕਿਉਂ ਹੁੰਦੀ ਹੈ ਸ਼ਾਪਿੰਗ
ਇਸ ਦਿਨ ਸ਼ਾਪਿੰਗ ਕਰਨ ਆਏ ਲੋਕ ਘੰਟਿਆਂ ਤੱਕ ਲਾਈਨਾਂ 'ਚ ਲੱਗ ਕੇ ਸਮਾਨ ਦੀ ਖਰੀਦਦਾਰੀ ਕਰਦੇ ਹਨ। ਭਾਰੀ ਛੋਟ ਦੀ ਚਾਹਤ ਸ਼ਾਪਿੰਗ ਕਰਨ ਆਏ ਲੋਕਾਂ ਨੂੰ ਸਾਰਾ-ਸਾਰਾ ਦਿਨ ਲਾਈਨਾਂ 'ਚ ਲਗਾ ਕੇ ਰੱਖਦੀ ਹੈ। ਭਾਰੀ ਛੋਟ ਦੇ ਇਸ ਤੁਫਾਨੀ ਦੌਰ 'ਚ ਦੁਕਾਨਾਂ ਮਿੰਟਾਂ-ਸਕਿੰਟਾਂ 'ਚ ਹੀ ਖਾਲੀ ਹੋ ਜਾਂਦੀਆਂ ਹਨ।
Black Friday ਬੈਡਲੱਕ ਨਹੀਂ, ਹੁੰਦਾ 'ਗੁੱਡਲੱਕ'
ਇਹ ਦਿਨ ਬੈਡਲੱਕ ਨਹੀਂ, ਬਲਕਿ 'ਗੁੱਡਲੱਕ' ਵਾਲਾ ਦਿਨ ਹੁੰਦਾ ਹੈ। ਇਸ ਦਿਨ ਨੂੰ ਆਰਥਿਕ ਤੌਰ 'ਤੇ ਖੁਸ਼ੀ ਦੇ ਰੂਪ 'ਚ ਦੇਖਿਆ ਜਾਂਦਾ ਹੈ। ਦਰਅਸਲ, ਜਦੋਂ ਅਰਥਵਿਵਸਥਾ ਦੀ ਗੱਲ ਆਉਂਦੀ ਹੈ, ਤਾਂ 'ਲਾਲ ਰੰਗ' ਮਾੜੇ ਸਮੇਂ ਨੂੰ ਦਰਸਾਉਂਦਾ ਹੈ, ਜਦੋਂ ਕਿ ਕਾਲਾ ਰੰਗ ਚੰਗੀ ਵਿਕਰੀ, ਸਿਹਤਮੰਦ ਮੁਨਾਫ਼ੇ ਅਤੇ ਖਰੀਦਦਾਰੀ ਨੂੰ ਦਰਸਾਉਂਦਾ ਹੈ।
ਛੁੱਟੀ ਮੋਡ 'ਚ ਹੁੰਦੇ ਨੇ ਲੋਕ
Black Friday ਤੋਂ ਇਕ ਦਿਨ ਪਹਿਲਾਂ ਲੋਕ ਛੁੱਟੀ ਮੋਡ 'ਤੇ ਹੁੰਦੇ ਹਨ। ਇਸ ਦਿਨ ਲੋਕ ਕ੍ਰਿਸਮਿਸ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰਕੇ ਭਾਰੀ ਛੋਟ ਦਾ ਫਾਇਦਾ ਉਠਾਉਂਦੇ ਹਨ
