ਸੜਕ ਕਿਨਾਰੇ ਬੈਠੇ ਪਿੰਡ ਵਾਸੀਆਂ ਨੂੰ ਪਿਕਅੱਪ ਵੈਨ ਨੇ ਕੁਚਲਿਆ, 4 ਦੀ ਮੌਤ

Monday, Sep 16, 2024 - 10:06 AM (IST)

ਸੜਕ ਕਿਨਾਰੇ ਬੈਠੇ ਪਿੰਡ ਵਾਸੀਆਂ ਨੂੰ ਪਿਕਅੱਪ ਵੈਨ ਨੇ ਕੁਚਲਿਆ, 4 ਦੀ ਮੌਤ

ਸੰਭਲ- ਉੱਤਰ ਪ੍ਰਦੇਸ਼ 'ਚ ਸੰਭਲ ਜ਼ਿਲ੍ਹੇ ਦੇ ਰਜਪੁਰਾ ਥਾਣਾ ਖੇਤਰ 'ਚ ਸੋਮਵਾਰ ਸਵੇਰੇ ਸੜਕ ਕਿਨਾਰੇ ਬੈਠੇ ਲੋਕਾਂ ਨੂੰ ਇਕ ਪਿਕਅੱਪ ਵੈਨ ਨੇ ਕੁਚਲ ਦਿੱਤਾ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਵਾਹਨ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ। 

ਐਸਪੀ ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਦੱਸਿਆ ਕਿ ਸਵੇਰੇ ਕਰੀਬ 6 ਵਜੇ ਥਾਣਾ ਰਜਪੁਰਾ ਖੇਤਰ ਵਿਚ ਭੋਪਤਪੁਰ ਪਿੰਡ ਦੇ ਕੁਝ ਲੋਕ ਸੜਕ ਕਿਨਾਰੇ ਬੈਠੇ ਸਨ ਤਾਂ ਗਵਾ ਵਲੋਂ ਆ ਰਹੀ ਇਕ ਪਿਕਅੱਪ ਵੈਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਲੀਲਾਧਰ (60), ਧਾਰਾਮਲ (40), ਓਮਪਾਲ (32) ਅਤੇ ਪੂਰਨਸਿੰਘ (45) ਦੀ ਮੌਤ ਹੋ ਗਈ ਅਤੇ 5 ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਰਜਪੁਰਾ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅਲੀਗੜ੍ਹ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਵਾਹਨ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Tanu

Content Editor

Related News