ਅਨੋਖੇ ਵਿਆਹ ਦਾ ਗਵਾਹ ਬਣਿਆ ਇਹ ਪਿੰਡ, ਸਾਂਝੇ ਪਰਿਵਾਰ ਤੋਂ ਇਕੱਠਿਆਂ ਨਿਕਲੀ 4 ਭਰਾਵਾਂ ਦੀ ਬਰਾਤ

Saturday, Dec 07, 2024 - 05:33 PM (IST)

ਅਨੋਖੇ ਵਿਆਹ ਦਾ ਗਵਾਹ ਬਣਿਆ ਇਹ ਪਿੰਡ, ਸਾਂਝੇ ਪਰਿਵਾਰ ਤੋਂ ਇਕੱਠਿਆਂ ਨਿਕਲੀ 4 ਭਰਾਵਾਂ ਦੀ ਬਰਾਤ

ਨੈਸ਼ਨਲ ਡੈਸਕ- ਆਧੁਨਿਕ ਯੁੱਗ ਵਿਚ ਸਾਂਝੇ ਪਰਿਵਾਰ ਬਿਖਰਦੇ ਜਾ ਰਹੇ ਹਨ ਪਰ ਗਿਰੀਪਾਰ ਖੇਤਰ ਦੇ ਕਈ ਪਿੰਡਾਂ ਵਿਚ ਅੱਜ ਵੀ ਸਦੀਆਂ ਪੁਰਾਣੇ ਸਾਂਝੇ ਪਰਿਵਾਰ ਦੀ ਪਰੰਪਰਾ ਕਾਇਮ ਹੈ। ਅਜਿਹੀ ਹੀ ਇਕ ਉਦਾਹਰਣ ਕਮਰਊ ਪੰਚਾਇਤ ਵਿਚ ਸ਼ਨੀਵਾਰ ਨੂੰ ਵੇਖਣ ਨੂੰ ਮਿਲੀ। 7 ਦਸੰਬਰ ਯਾਨੀ ਕਿ ਅੱਜ ਇਕ ਹੀ ਪਰਿਵਾਰ ਤੋਂ ਇਕੱਠੇ 4 ਚਚੇਰੇ ਭਰਾਵਾਂ ਦੀ ਬਰਾਤ ਨਿਕਲੀ।

ਦੱਸ ਦੇਈਏ ਕਿ ਗਿਰੀਪਾਰ ਖੇਤਰ ਦਾ ਕਮਰਊ ਪਿੰਡ ਖਨਨ ਖੇਤਰ ਲਈ ਦੇਸ਼ ਭਰ ਵਿਚ ਕਾਫੀ ਚਰਚਿਤ ਰਿਹਾ ਹੈ। 90 ਦੇ ਦਹਾਕੇ ਵਿਚ ਇਸ ਪਿੰਡ ਨੂੰ ਏਸ਼ੀਆ ਦੇ ਸਭ ਤੋਂ ਅਮੀਰ ਪਿੰਡਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਹੁਣ ਕਮਰਊ ਪਿੰਡ ਇਕ ਹੋਰ ਅਨੋਖੀ ਪਹਿਲ ਲਈ ਚਰਚਾ ਵਿਚ ਆ ਗਿਆ ਹੈ। ਪੰਚਾਇਤ ਪ੍ਰਧਾਨ ਮੋਹਨ ਠਾਕੁਰ, ਭਰਤ ਠਾਕੁਰ, ਦਿਨੇਸ਼ ਸ਼ਰਮਾ ਅਤੇ ਕੰਵਰ ਸਿੰਘ ਨੇ ਦੱਸਿਆ  ਕਿ 7 ਦਸੰਬਰ ਨੂੰ ਇਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ।

ਕਮਰਊ ਦੇ ਮੁਨਾਣਾ ਪਿੰਡ ਤੋਂ ਇਕ ਹੀ ਘਰ ਤੋਂ ਚਾਰ ਬਰਾਤਾਂ ਨਿਕਲੀਆਂ। ਪਿੰਡ ਦੇ ਸਾਂਝੇ ਪਰਿਵਾਰ ਵਿਚ ਚਾਰ ਭਰਾ ਮਦਨ ਤੋਮਰ, ਰਾਮਲਾਲ ਤੋਮਰ, ਸੂਰਤ ਸਿੰਘ ਅਤੇ ਪੂਰਨ ਤੋਮਰ ਹਨ। ਇਸ ਸਾਂਝੇ ਪਰਿਵਾਰ ਨੇ ਚਾਰੋਂ ਪੁੱਤਰਾਂ ਦੇ ਵਿਆਹ ਇਸੇ ਸਾਲ ਕਰਵਾਉਣ ਦਾ ਫੈਸਲਾ ਕੀਤਾ। ਇਸ ਦੌਰਾਨ ਵੱਡੇ ਭਰਾ ਮਦਨ ਸਿੰਘ ਦੇ ਲੜਕੇ ਅਜੈ ਦਾ ਵਿਆਹ ਪਿੰਡ ਮਕੜਾਨਾ ਦੀ ਰਹਿਣ ਵਾਲੀ ਉਮਾ ਨਾਲ ਹੋਣ ਜਾ ਰਿਹਾ ਹੈ।
ਰਾਮਲਾਲ ਤੋਮਰ ਉਰਫ ਗੱਟੂ ਦੇ ਦੋ ਲੜਕੇ ਰਾਹੁਲ ਦਾ ਵਿਆਹ ਬਬਲੀ (ਅੰਜੂ) ਵਾਸੀ ਨਗੇਟਾ ਨਾਲ ਅਤੇ ਰੋਹਿਤ ਦਾ ਵਿਆਹ ਬਬੀਤਾ (ਬੋਬੀ) ਵਾਸੀ ਡੰਡੋਗ ਨਾਲ ਅਤੇ ਸੂਰਤ ਸਿੰਘ ਪੁੱਤਰ ਵਿਜੇ ਉਰਫ ਸਚਿਨ ਦਾ ਵਿਆਹ ਦੀਪਾ ਵਾਸੀ ਗੋਰਖੂਵਾਲਾ ਨਾਲ ਹੋ ਰਿਹਾ ਹੈ।


author

Tanu

Content Editor

Related News