ਤੇਜ਼ ਰਫ਼ਤਾਰ ਦਾ ਕਹਿਰ, ਸੂਪ ਵੇਚ ਰਹੇ ਨੌਜਵਾਨ ਨੂੰ ਬੱਸ ਨੇ ਕੁਚਲਿਆ
Thursday, Dec 12, 2024 - 05:20 PM (IST)
ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਸਾਈਕਲ 'ਤੇ ਸੂਪ ਵੇਚ ਰਹੇ ਨੌਜਵਾਨ ਨੂੰ ਬੱਸ ਨੇ ਕੁਚਲ ਦਿੱਤਾ। ਇਸ ਹਾਦਸੇ 'ਚ ਨੌਜਵਾਨ ਦੇ ਸਿਰ 'ਤੇ ਬੁਰੀ ਤਰ੍ਹਾਂ ਸੱਟ ਲੱਗ ਗਈ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਾਨੀਪਤ ਜਨਰਲ ਹਸਪਤਾਲ 'ਚ ਰਖਵਾਇਆ। ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਬੱਸ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ 10 ਵਜੇ ਦੀ ਹੈ। ਮ੍ਰਿਤਕ ਨੌਜਵਾਨ ਪਾਨੀਪਤ ਦੇ ਤਹਿਸੀਲ ਕੈਂਪ 'ਚ ਕਿਰਾਏ 'ਤੇ ਰਹਿੰਦਾ ਸੀ। ਪਿਛਲੇ 11 ਸਾਲਾਂ ਤੋਂ ਪਾਨੀਪਤ 'ਚ ਰਹਿ ਰਿਹਾ ਸੀ ਅਤੇ ਸੂਪ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਫਿਲਹਾਲ ਪਾਨੀਪਤ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।