ਫਿਜ਼ੀਓਥੈਰੇਪੀ ਵਾਂਗ ਦੇਸ਼ ਦੇ ਵਿਕਾਸ ਲਈ ਇਕਸਾਰਤਾ, ਦ੍ਰਿੜਤਾ ਵੀ ਜ਼ਰੂਰੀ: PM ਮੋਦੀ

Saturday, Feb 11, 2023 - 11:58 AM (IST)

ਫਿਜ਼ੀਓਥੈਰੇਪੀ ਵਾਂਗ ਦੇਸ਼ ਦੇ ਵਿਕਾਸ ਲਈ ਇਕਸਾਰਤਾ, ਦ੍ਰਿੜਤਾ ਵੀ ਜ਼ਰੂਰੀ: PM ਮੋਦੀ

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਫਿਜ਼ੀਓਥੈਰੇਪੀ ਵਾਂਗ ਦੇਸ਼ ਦੇ ਵਿਕਾਸ ਲਈ ਇਕਸਾਰਤਾ ਅਤੇ ਦ੍ਰਿੜਤਾ ਵੀ ਜ਼ਰੂਰੀ ਹੈ। ਇੱਥੇ 'ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪਿਸਟ' (ਆਈ.ਏ.ਪੀ) ਦੇ 60ਵੇਂ ਰਾਸ਼ਟਰੀ ਸੰਮੇਲਨ ਨੂੰ ਡਿਜੀਟਲ ਤਰੀਕੇ ਨਾਲ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਆਖੀ। ਦੋ ਰੋਜ਼ਾ 60ਵੀਂ ਰਾਸ਼ਟਰੀ ਆਈ. ਏ. ਪੀ ਕਾਨਫਰੰਸ 16 ਸਾਲਾਂ ਦੇ ਵਕਫ਼ੇ ਮਗਰੋਂ ਗੁਜਰਾਤ ਵਿਚ ਹੋ ਰਹੀ ਹੈ। ਇਸ ਦੌਰਾਨ ਦੇਸ਼-ਵਿਦੇਸ਼ ਦੇ ਮਾਹਿਰ ਇਸ ਖੇਤਰ 'ਚ ਤਰੱਕੀ ਬਾਰੇ ਚਰਚਾ ਕਰਨਗੇ। ਕਾਨਫ਼ਰੰਸ ਦੀ ਖ਼ਾਸ ਗੱਲ ਇਹ ਹੈ ਕਿ ਡਾਕਟਰਾਂ ਲਈ ਪਹਿਲੀ ਵਾਰ 'ਵਿਗਿਆਨਕ ਪੇਸ਼ਕਾਰੀਆਂ' (ਪੇਪਰ ਅਤੇ ਪੋਸਟਰ ਪੇਸ਼ਕਾਰੀਆਂ) ਹਨ।

ਇਹ ਵੀ ਪੜ੍ਹੋ-  ਰਾਜ ਸਭਾ 'ਚ PM ਮੋਦੀ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ- ਜਿੰਨਾ ਚਿੱਕੜ ਉਛਾਲੋਗੇ, ਕਮਲ ਓਨਾਂ ਹੀ ਖਿੜੇਗਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਫਿਜ਼ੀਓਥੈਰੇਪਿਸਟਾਂ ਨੂੰ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸਹੀ ਕਸਰਤ, ਸਹੀ ਆਸਣ ਅਤੇ ਸਹੀ ਚੀਜ਼ਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕਈ ਵਾਰ ਫਿਜ਼ੀਓਥੈਰੇਪਿਸਟ ਦੀ ਮਦਦ ਦੀ ਲੋੜ ਹੁੰਦੀ ਸੀ ਪਰ ਉਨ੍ਹਾਂ ਨੇ ਇਸ ਨੂੰ ਯੋਗਾ ਨਾਲ ਜੋੜਨ ਦਾ ਸੁਝਾਅ ਦਿੱਤਾ। 

ਇਹ ਵੀ ਪੜ੍ਹੋ-  ਝਪਟਮਾਰ ਦੇ ਹਮਲੇ ’ਚ ਜਾਨ ਗੁਆਉਣ ਵਾਲੇ ਪੁਲਸ ਮੁਲਾਜ਼ਮ ਦੇ ਪਰਿਵਾਰ ਨੂੰ ਕੇਜਰੀਵਾਲ ਨੇ ਸੌਂਪਿਆ 1 ਕਰੋੜ ਦਾ ਚੈੱਕ

ਫਿਜ਼ੀਓਥੈਰੇਪੀ ਦੇ ਨਾਲ ਯੋਗਾ ਵੀ ਜ਼ਰੂਰੀ

ਖੇਲੋ ਇੰਡੀਆ ਮੂਵਮੈਂਟ ਦੇ ਨਾਲ-ਨਾਲ ਫਿਟ ਇੰਡੀਆ ਮੂਵਮੈਂਟ ਵੀ ਭਾਰਤ ਵਿਚ ਅੱਗੇ ਵਧਿਆ ਹੈ। ਫਿਟਨੈੱਸ ਪ੍ਰਤੀ ਸਹੀ ਦ੍ਰਿਸ਼ਟੀਕੋਣ ਅਪਣਾਉਣਾ ਜ਼ਰੂਰੀ ਹੈ। ਤੁਹਾਨੂੰ ਫਿਜ਼ੀਓਥੈਰੇਪੀ ਨਾਲ ਯੋਗਾ ਵੀ ਆਉਂਦਾ ਹੋਵੇਗਾ ਤਾਂ ਤੁਹਾਡੀ ਕੁਸ਼ਲਤਾ ਬਹੁਤ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬੀਮਾਰ ਹੁੰਦਾ ਹੈ ਤਾਂ ਫਿਜ਼ੀਓਥੈਰੇਪਿਰਸਟ ਸਿਰਫ਼ ਉਸ ਦਾ ਇਲਾਜ ਹੀ ਨਹੀਂ ਕਰਦੇ, ਸਗੋਂ ਉਸ ਨੂੰ ਹੌਸਲਾ ਵੀ ਦਿੰਦੇ ਹਨ।

 

ਇਕ ਚੰਗਾ ਫਿਜ਼ੀਓਥੈਰੇਪਿਸਟ ਉਹ ਹੁੰਦਾ ਹੈ, ਜਿਸਦੀ ਮਰੀਜ਼ਾਂ ਨੂੰ ਵਾਰ-ਵਾਰ ਲੋੜ ਨਾ ਪਵੇ-

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਗਾ ਫਿਜ਼ੀਓਥੈਰੇਪਿਸਟ ਉਹ ਹੁੰਦਾ ਹੈ, ਜਿਸ ਦੀ ਮਰੀਜ਼ ਨੂੰ ਵਾਰ-ਵਾਰ ਲੋੜ ਨਾ ਪਵੇ। ਅਸੀਂ ਕਹਿ ਸਕਦੇ ਹਾਂ ਕਿ ਸਾਡਾ ਉਦੇਸ਼ ਲੋਕਾਂ ਨੂੰ ਆਤਮ-ਨਿਰਭਰ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜਦੋਂ ਭਾਰਤ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ ਤਾਂ ਤੁਹਾਡੇ ਪੇਸ਼ੇ ਦੇ ਲੋਕ ਆਸਾਨੀ ਨਾਲ ਸਮਝ ਸਕਦੇ ਹਨ ਕਿ ਸਾਡੇ ਦੇਸ਼ ਦੇ ਭਵਿੱਖ ਲਈ ਇਹ ਕਿਉਂ ਜ਼ਰੂਰੀ ਹੈ।

ਇਹ ਵੀ ਪੜ੍ਹੋ- ਲੋਕ ਸਭਾ 'ਚ PM ਮੋਦੀ ਬੋਲੇ- ਅੱਜ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਆਸ ਅਤੇ ਭਰੋਸਾ ਹੈ


author

Tanu

Content Editor

Related News