ਇਸ ਕੰਪਨੀ ਦੇ ਮਾਲਕ ਨੇ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਗਿਫ਼ਟ ''ਚ ਵੰਡੀਆਂ ਕਾਰਾਂ

11/04/2023 1:00:10 PM

ਪੰਚਕੂਲਾ- ਪੰਚਕੂਲਾ ਵਿਚ ਇਕ ਫਾਰਮਾ ਕੰਪਨੀ ਦੇ ਮੁਲਾਜ਼ਮਾਂ ਲਈ ਦੀਵਾਲੀ ਦਾ ਤਿਉਹਾਰ ਇਸ ਵਾਰ ਬੇਹੱਦ ਖ਼ਾਸ ਬਣ ਗਿਆ ਹੈ। ਮਾਲਕ ਨੇ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਦੇ ਤੋਹਫ਼ੇ ਦੇ ਰੂਪ 'ਚ ਕਾਰਾਂ ਗਿਫਟ 'ਚ ਵੰਡੀਆਂ ਹਨ। ਕੰਪਨੀ ਦੇ ਮਾਲਕ ਐੱਮ. ਕੇ. ਭਾਟੀਆ ਨੇ ਮੁਲਾਜ਼ਮਾਂ ਨੂੰ ਕਾਰਾਂ ਦੀਆਂ ਚਾਬੀਆਂ ਸੌਂਪੀਆਂ। ਦਰਅਸਲ ਭਾਟੀਆ ਆਪਣੀ ਕੰਪਨੀ ਦੇ ਮੁਲਾਜ਼ਮਾਂ ਨੂੰ ਮੁਲਾਜ਼ਮ ਨਾ ਆਖ ਕੇ ਸੈਲੀਬ੍ਰਿਟੀ ਅਤੇ ਸਟਾਰ ਦੇ ਰੂਪ 'ਚ ਸੰਬੋਧਿਤ ਕਰਦੇ ਹਨ। ਦੀਵਾਲੀ 'ਤੇ ਉਨ੍ਹਾਂ ਨੇ ਆਪਣੀ ਕੰਪਨੀ ਦੇ 12 ਸਟਾਰ ਸੈਲੀਬ੍ਰਿਟੀ ਨੂੰ ਟਾਟਾ ਪੰਚ ਕਾਰ ਤੋਹਫ਼ੇ ਵਜੋਂ ਦਿੱਤੀਆਂ ਹਨ।

ਇਹ ਵੀ ਪੜ੍ਹੋ-  ਭੂਚਾਲ ਦੇ ਤੇਜ਼ ਝਟਕਿਆ ਨਾਲ ਕੰਬਿਆ ਨੇਪਾਲ, PM ਮੋਦੀ ਬੋਲੇ- ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ

ਭਾਟੀਆ ਨੇ ਕਿਹਾ ਕਿ ਮਿਸਟਕਾਰਟ ਫਾਰਮਾ ਕੰਪਨੀ ਆਪਣੇ ਕਰਮਚਾਰੀਆਂ ਦੀ ਮਿਹਨਤ ਸਦਕਾ ਹੀ ਅੱਜ ਇਸ ਮੁਕਾਮ 'ਤੇ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਸੁਫ਼ਨਾ ਲੈ ਕੇ ਚੰਡੀਗੜ੍ਹ ਆਏ ਸਨ। ਇਸ ਸੁਫ਼ਨੇ ਨੂੰ ਸਾਕਾਰ ਕਰਨ 'ਚ ਇਨ੍ਹਾਂ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਭੂਮਿਕਾ ਹੈ। ਇਸ ਕਾਰਨ ਉਨ੍ਹਾਂ ਨੇ ਇਸ ਦੀਵਾਲੀ 'ਤੇ ਮੁਲਾਜ਼ਮਾਂ ਨੂੰ ਸ਼ਾਨਦਾਰ ਤੋਹਫਾ ਦੇਣ ਦਾ ਫ਼ੈਸਲਾ ਕੀਤਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਕਾਰ ਗਿਫਟ ਕਰਨਗੇ ਅਤੇ ਅੱਜ ਉਨ੍ਹਾਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ 12 ਮੁਲਾਜ਼ਮਾਂ ਨੂੰ ਦੀਵਾਲੀ ਦੇ ਤੋਹਫੇ ਵਜੋਂ ਕਾਰਾਂ ਦਿੱਤੀਆਂ ਹਨ। ਜਲਦੀ ਹੀ 38 ਹੋਰ ਮੁਲਾਜ਼ਮਾਂ ਨੂੰ ਵੀ ਕਾਰਾਂ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ-  ਗੁਰਦੁਆਰਿਆਂ 'ਤੇ ਵਿਵਾਦਿਤ ਬਿਆਨ ਦੇਣ ਵਾਲੇ ਭਾਜਪਾ ਆਗੂ ਨੇ ਮੰਗੀ ਮੁਆਫ਼ੀ, ਮੁੜ ਕਹੀ ਅਜੀਬ ਗੱਲ

ਖ਼ਾਸ ਗੱਲ ਇਹ ਹੈ ਕਿ ਕੁਝ ਮੁਲਾਜ਼ਮਾਂ ਨੂੰ ਤਾਂ ਕਾਰ ਚਲਾਉਣੀ ਵੀ ਨਹੀਂ ਆਉਂਦੀ। ਕਿਸੇ ਨੇ ਵੀ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਕੰਪਨੀ ਉਨ੍ਹਾਂ ਨੂੰ ਤੋਹਫ਼ੇ ਵਿਚ ਕਾਰ ਦੇਵੇਗੀ। ਇਹ ਗਿਫ਼ਟ ਲੈ ਕੇ ਮੁਲਾਜ਼ਮ ਹੈਰਾਨ ਰਹਿ ਗਏ। ਕੰਪਨੀ ਦੇ ਆਫ਼ਿਸ ਬੁਆਏ ਮੋਹਿਤ ਨੂੰ ਵੀ ਤੋਹਫ਼ੇ ਵਿਚ ਕਾਰ ਮਿਲੀ ਹੈ। ਭਾਟੀਆ ਦਾ ਕਹਿਣਾ ਹੈ ਕਿ ਮੋਹਿਤ ਸ਼ੁਰੂ ਤੋਂ ਹੀ ਕੰਪਨੀ ਨਾਲ ਹੈ ਅਤੇ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News