ਦੋ ਕਾਰਾਂ ਦੀ ਭਿਆਨਕ ਟੱਕਰ! ਵਾਲ-ਵਾਲ ਬਚੇ ਇੱਕੋ ਪਰਿਵਾਰ ਦੇ ਪੰਜ ਜੀਅ

Friday, Sep 04, 2026 - 08:09 PM (IST)

ਦੋ ਕਾਰਾਂ ਦੀ ਭਿਆਨਕ ਟੱਕਰ! ਵਾਲ-ਵਾਲ ਬਚੇ ਇੱਕੋ ਪਰਿਵਾਰ ਦੇ ਪੰਜ ਜੀਅ

ਬਰੇਟਾ (ਬਾਂਸਲ): ਇੱਥੋਂ ਥੋੜ੍ਹੀ ਦੂਰ ਜਾਖਲ ਰੋਡ 'ਤੇ ਦੋ ਕਾਰਾਂ ਦੀ ਆਪਸੀ ਟੱਕਰ ਹੋ ਗਈ, ਜਿਸ ਵਿਚ ਇੱਕੋ ਪਰਿਵਾਰ ਦੇ ਪੰਜ ਵਿਅਕਤੀ ਬਾਲ-ਬਾਲ ਬਚ ਗਏ, ਪਰ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਇਸ ਸਬੰਧੀ ਜ਼ਖ਼ਮੀ ਹੋਏ ਬੀਰਬਲ ਦਾਸ ਵਾਸੀ ਬਰੇਟਾ ਨੇ ਦੱਸਿਆ ਕਿ ਸ਼ੁਕਰਵਾਰ ਦੀ ਦੁਪਹਿਰ 2 ਵਜੇ ਦੇ ਕਰੀਬ ਪੂਰੇ ਪਰਿਵਾਰ ਦੇ ਮੈਂਬਰ ਕਿਸੇ ਕੰਮ ਲਈ ਆਪਣੀ ਕਾਰ ਵਿੱਚ ਸਵਾਰ ਹੋ ਕੇ ਬਰੇਟਾ ਤੋਂ ਟੋਹਾਣਾ ਨੂੰ ਜਾ ਰਹੇ ਸਨ ਜਦੋਂ ਅਚਾਨਕ ਚੋਟੀਆਂ ਦੇ ਟੂਲ ਟੈਕਸ ਤੋਂ ਕੁਝ ਦੂਰੀ ਤੋਂ ਪਹਿਲਾਂ ਪਿੰਡ ਚੋਟੀਆਂ ਤੋਂ ਆਉਣ ਵਾਲੀ ਲਿੰਕ ਸੜਕ ਤੋ ਇੱਕ ਤੇਜ਼ ਰਫ਼ਤਾਰ ਨਾਲ ਗੱਡੀ ਬਰੇਟਾ ਹਾਵੀਵੇ ਰੋਡ ਤੇ ਚੜ੍ਹਨ ਲੱਗੀ ਤਾਂ ਉਸਦੇ ਚਾਲਕ ਨੇ ਸਿੱਧੀ ਗੱਡੀ ਸਾਡੀ ਕਾਰ ਵਿਚ ਠੋਕ ਦਿੱਤੀ। ਜਿਸ ਨੂੰ ਮੇਰਾ ਬੇਟਾ ਗੁਰਿੰਦਰ ਸਿੰਘ ਚਲਾ ਰਿਹਾ ਸੀ।  ਉਨ੍ਹਾਂ ਕਿਹਾ ਕਿ ਟੱਕਰ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਸਾਨੂੰ ਕਾਰਾਂ 'ਚੋਂ ਬਾਹਰ ਕੱਢਿਆ। 

ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਅਤੇ ਮੇਰੇ ਬੇਟੇ ਅਤੇ ਪੋਤੇ ਦੇ ਜ਼ਿਆਦਾ ਸੱਟਾਂ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਦੇ ਲਈ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਚੋਟੀਆਂ ਚੋਂਕੀ ਦੀ ਪੁਲਸ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਦੋਵੇਂ ਗੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।


author

Anmol Tagra

Content Editor

Related News