ਅਮਰੀਕਾ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਦਿੱਲੀ ਹਾਈ ਕੋਰਟ ’ਚ ਪਟੀਸ਼ਨ

Monday, Apr 06, 2020 - 10:17 PM (IST)

ਅਮਰੀਕਾ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਦਿੱਲੀ ਹਾਈ ਕੋਰਟ ’ਚ ਪਟੀਸ਼ਨ

ਨਵੀਂ ਦਿੱਲੀ (ਭਾਸ਼ਾ)– ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਣ ਬੇਰੋਜ਼ਗਾਰ ਹੋ ਕੇ ਉਥੇ ਫਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਲਿਆਉਣ ਲਈ ਦਿੱਲੀ ਹਾਈ ਕੋਰਟ ਵਿਚ ਸੋਮਵਾਰ ਨੂੰ ਇਕ ਪਟੀਸ਼ਨ ਦਾਇਰ ਕੀਤੀ। ਜੱਜ ਮਨਮੋਹਨ ਸਿੰਘ ਅਤੇ ਜੱਜ ਸੰਜੀਵ ਨਰੂਲਾ ਦੇ ਬੈਂਚ ਨੇ ਅੱਜ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ’ਤੇ ਸੁਣਵਾਈ ਤੋਂ ਬਾਅਦ ਇਸ ਨੂੰ ਮੰਗਲਵਾਰ ਲਈ ਸੂਚੀਬੱਧ ਕਰਨ ਦਾ ਹੁਕਮ ਦਿੱਤਾ ਤਾਂ ਕਿ ਪਟੀਸ਼ਨ ਦੀ ਕਾਪੀ ਕੇਂਦਰ ਸਰਕਾਰ ਨੂੰ ਸੌਂਪੀ ਜਾ ਸਕੇ। ਪਟੀਸ਼ਨ ਇਕ ਜੋੜੇ ਨੇ ਦਾਇਰ ਕੀਤੀ ਹੈ ਜਿਨ੍ਹਾਂ ਦੀ ਬੇਟੀ ਬੇਰੋਜ਼ਗਾਰ ਹੋ ਕੇ ਅਮਰੀਕਾ ਵਿਚ ਫਸੀ ਹੋਈ ਹੈ। ਪਟੀਸ਼ਨ ਦੇ ਅਨੁਸਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਅਮਰੀਕਾ ਵਿਚ ਉਨ੍ਹਾਂ ਦੀ ਬੇਟੀ ਦੀ ਕੰਪਨੀ ਨੇ ਉਸ ਨੂੰ 20 ਮਾਰਚ ਨੂੰ ਤਿਆਗ ਪੱਤਰ ਦੇਣ ਲਈ ਕਿਹਾ ਪਰ ਉਡਾਣਾਂ ਬੰਦ ਹੋਣ ਕਾਰਣ ਹੁਣ ਭਾਰਤ ਨਹੀਂ ਪਰਤ ਸਕੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਨੌਕਰੀ ਕਰ ਰਹੇ ਅਨੇਕਾਂ ਭਾਰਤੀਆਂ ਦੀ ਸਥਿਤੀ ਅੱਜ ਅਜਿਹੀ ਹੈ ਜੋ ਕੋਰੋਨਾ ਦੇ ਕਹਿਰ ਕਾਰਣ ਪੈਦਾ ਹੋਏ ਹਾਲਾਤ ਦੀ ਵਜ੍ਹਾ ਨਾਲ ਹੁਣ ਬੇਰੋਜ਼ਗਾਰ ਹੋ ਗਏ ਹਨ।


author

Inder Prajapati

Content Editor

Related News