ਕਾਰਖਾਨਿਆਂ ''ਚ ਪੇਟਕੋਕ ਤੇ ਫਰਨੇਸ ਆਇਲ ਦੇ ਇਸਤੇਮਾਲ ''ਤੇ ਪਾਬੰਦੀ, ਲੱਖਾਂ ਲੋਕਾਂ ਦੀ ਨੌਕਰੀ ''ਤੇ ਸੰਕਟ

11/18/2017 1:22:11 AM

ਨਵੀਂ ਦਿੱਲੀ— ਪ੍ਰਦੂਸ਼ਣ ਰੋਕਣ ਦੀ ਕਵਾਇਦ 'ਚ ਸੁਪਰੀਮ ਕੋਰਟ ਨੇ ਹਰਿਆਣਾ-ਰਾਜਸਥਾਨ ਅਤੇ ਉਤਰ ਪ੍ਰਦੇਸ਼ ਦੇ ਕਾਰਖਾਨਿਆਂ 'ਚ ਪੇਟਕੋਕ ਅਤੇ ਫਰਨੇਸ ਆਇਲ ਦੇ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਉਸ ਹੁਕਮ ਨੂੰ ਬਰਕਰਾਰ ਰੱਖਿਆ ਹੈ, ਜਿਸ 'ਚ 1 ਨਵੰਬਰ ਤੋਂ ਫਰਨੇਸ ਆਇਲ ਅਤੇ ਪੇਟ ਕੋਕ ਜਲਾਉਣ 'ਤੇ ਪਾਬੰਦੀ ਲੱਗਾ ਦਿੱਤੀ ਸੀ। ਇਨ੍ਹਾਂ ਦਾ ਇਸਤੇਮਾਲ ਟੈਕਸਟਾਈਲਜ਼, ਰਬੜ, ਸ਼ੂਗਰ ਮਿਲ, ਸਟੀਲ, ਪੇਪਰ ਅਤੇ ਪੈਕੇਜਿੰਗ ਉਦਯੋਗ 'ਚ ਹੁੰਦਾ ਹੈ। ਇਨ੍ਹਾਂ ਨਾਲ ਜੁੜੇ ਛੋਟੇ-ਮੋਟੇ ਲੱਖਾਂ ਕਾਰਖਾਨੇ ਹਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਲੱਖਾਂ ਲੋਕ ਕੰਮ ਕਰਦੇ ਹਨ। ਇਸ ਫੈਸਲੇ ਖਿਲਾਫ ਇਨ੍ਹਾਂ ਉਦਯੋਗਾਂ ਨਾਲ ਜੁੜੇ ਲੋਕਾਂ ਨੇ ਸੁਪਰੀਮ ਕੋਰਟ ਨੂੰ ਗੁਹਾਰ ਵੀ ਲਗਾਈ ਸੀ। ਉਥੇ ਹੁਣ ਲੱਖਾਂ ਲੋਕਾਂ ਦੀਆਂ ਨੌਕਰੀਆਂ 'ਤੇ ਵੀ ਸਕੰਟ ਖੜ੍ਹਾ ਹੋ ਗਿਆ ਹੈ। 
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵਲੋਂ ਨਿਯੁਕਤ ਵਾਤਾਵਰਨ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈ. ਪੀ. ਸੀ. ਏ.) ਨੇ ਚੋਟੀ ਅਦਾਲਤ ਨੂੰ ਸੌਂਪੀ ਗਈ ਆਪਣੀ ਰਿਪੋਰਟ 'ਚ ਸਿਫਾਰਿਸ਼ ਕੀਤੀ ਸੀ ਕਿ ਐਨ. ਸੀ. ਆਰ. 'ਚ ਫਰਨੇਸ ਆਇਲ ਅਤੇ ਪੇਟ ਕੋਕ ਦੀ ਸਪਲਾਈ, ਬਿਕਰੀ ਅਤੇ ਇਸਤੇਮਾਲ 'ਤੇ ਸਖ਼ਤੀ ਨਾਲ ਪਾਬੰਦੀ ਲਾਗੂ ਕਰੇ।  


Related News