ਪਾਕਿਸਤਾਨੀ ਜਾਸੂਸ ਨਾਲ ਜਾਣਕਾਰੀ ਸਾਂਝੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ
Tuesday, Mar 12, 2024 - 11:41 AM (IST)
ਮੁੰਬਈ- ਮਹਾਰਾਸ਼ਟਰ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ ਦੇਸ਼ ਦੇ ਪਾਬੰਦੀਸ਼ੁਦਾ ਖੇਤਰਾਂ ਦੀ ਜਾਣਕਾਰੀ ਪਾਕਿਸਤਾਨੀ ਜਾਸੂਸ ਨਾਲ ਸਾਂਝੀ ਕਰਨ ਦੇ ਦੋਸ਼ ਵਿਚ ਨਵੀ ਮੁੰਬਈ ਤੋਂ ਇਕ 30 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਏ. ਟੀ. ਐੱਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਏ. ਟੀ. ਐੱਸ. ਦੀ ਇਕ ਰੀਲੀਜ਼ ਮੁਤਾਬਕ ਜਾਂਚ ਵਿਚ ਪਾਇਆ ਗਿਆ ਕਿ ਦੋਸ਼ੀ ਨਵੰਬਰ 2021 ਤੋਂ ਮਈ 2023 ਤੱਕ ਸੋਸ਼ਲ ਮੀਡੀਆ ਪਲੇਟਫਾਰਮ ‘ਫੇਸਬੁੱਕ’ ਅਤੇ ‘ਵ੍ਹਟਸਐਪ’ ਰਾਹੀਂ ਪਾਕਿਸਤਾਨੀ ਜਾਸੂਸ ਦੇ ਸੰਪਰਕ ਵਿਚ ਸੀ ਅਤੇ ਉਸ ਨੇ ਇਨ੍ਹਾਂ ਪਲੇਟਫਾਰਮਾਂ ਰਾਹੀਂ ਕਈ ਵਾਰ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ।
ਇਸ ਚ ਕਿਹਾ ਗਿਆ ਹੈ ਕਿ ਰਾਜ ਦੀ ਰਾਜਧਾਨੀ ਦੇ ਨਾਲ ਲੱਗਦੇ ਨਵੀ ਮੁੰਬਈ ’ਚ ਰਹਿਣ ਵਾਲੇ ਦੋਸ਼ੀ ਨੇ ਪਾਕਿਸਤਾਨੀ ਜਾਸੂਸੀ ਨਾਲ ਭਾਰਤ ਦੇ ਪ੍ਰਤੀਬੰਧਿਤ ਖੇਤਰਾਂ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਸੀ। ਰੀਲੀਜ਼ ਮੁਤਾਬਕ ਦੋਸ਼ੀ ਅਤੇ ਪਾਕਿਸਤਾਨੀ ਜਾਸੂਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਏ. ਟੀ. ਐੱਸ. ਦੀ ਨਵੀ ਮੁੰਬਈ ਇਕਾਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।