ਵਿਅਕਤੀ ਨੂੰ ਦੂਜਾ ਵਿਆਹ ਕਰਨਾ ਪਿਆ ਮਹਿੰਗਾ
Sunday, Jul 30, 2017 - 05:12 PM (IST)

ਨੂੰਹ— ਨੂੰਹ ਜ਼ਿਲੇ ਦੇ ਪੁੰਹਾਨਾ ਉਪਮੰਡਲ ਦੇ ਪਿਪਰੌਲੀ ਪਿੰਡ 'ਚ ਇਕ ਵਿਅਕਤੀ ਨੂੰ ਦੂਜਾ ਵਿਆਹ ਕਰਨ ਮਹਿੰਗਾ ਪੈਂਦਾ ਨਜ਼ਰ ਆ ਰਿਹਾ ਹੈ। ਵਿਅਕਤੀ ਨੇ ਦੂਜਾ ਵਿਆਹ ਕਰਦੇ ਸਮੇਂ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਨਾਲ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕੀਤੀ ਅਤੇ ਅਗਵਾ ਕਰਨ ਦੀ ਧਮਕੀ ਦਿੱਤੀ। ਪੁਲਸ 'ਚ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਵਿਅਕਤੀ ਦੀ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਦੇ ਉਪਰ ਹਮਲੇ ਦਾ ਦੋਸ਼ ਲਗਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਪਿਪਰੌਲੀ ਪਿੰਡ ਦੇ ਸਾਜਿਦ ਦਾ ਕਰੀਬ 5 ਸਾਲ ਪਹਿਲੇ ਮਥੁਰਾ ਦੇ ਲਹਿਚੋਡਾ ਪਿੰਡ ਦੀ ਮਹਰੂਨਾ ਨਾਲ ਵਿਆਹ ਹੋਇਆ ਸੀ। ਸਾਜਿਦ ਨੇ ਪਹਿਲੀ ਪਤਨੀ 'ਤੇ ਦੋਸ਼ ਲਗਾਇਆ ਕਿ ਉਹ ਮਾਨਸਿਕ ਰੂਪ ਤੋਂ ਬੀਮਾਰ ਹੋਣ ਦੇ ਨਾਲ-ਨਾਲ ਬਾਂਝਪਨ ਦਾ ਸ਼ਿਕਾਰ ਹੈ। ਜਿਸ ਦੇ ਕਾਰਨ ਦੋਹੇਂ ਪਤੀ-ਪਤਨੀ ਤਣਾਅ ਦਾ ਜੀਵਨ ਬਤੀਤ ਕਰ ਰਹੇ ਸਨ। ਦੋਹਾਂ ਦੀ ਸਲਾਹ ਕਾਰਨ ਸਾਜਿਦ ਨੇ ਦੂਜਾ ਵਿਆਹ ਕੀਤਾ ਹੈ ਪਰ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਇਤਰਾਜ਼ ਹਣ ਲੱਗਾ। ਨਿਕਾਹ ਹੋਣ ਦੇ ਬਾਅਦ ਪਹਿਲੀ ਪਤਨੀ ਦੇ ਘਰ ਦੇ ਪਿੰਡ ਦੇ ਮੌਜਿਜ ਕੋਲ ਲੋਕਾਂ ਨਾਲ ਆਏ ਅਤੇ ਦੋਹਾਂ ਪੱਖਾਂ 'ਚ ਝਗੜਾ ਹੋ ਗਿਆ। ਲੜਕੇ ਪੱਖ ਦੇ ਲੋਕਾਂ ਨੇ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ 'ਤੇ ਅਗਵਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਦੂਜੇ ਪੱਖ ਦੇ ਲੋਕਾਂ ਨੇ ਵੀ ਦਾਜ ਲਈ ਲੜਕੀ ਨੂੰ ਪਰੇਸ਼ਾਨ ਕਰਨ ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।