ਵਿਅਕਤੀ ਦੀ ਮਿਲੀ 2 ਹਿੱਸਿਆਂ ''ਚ ਵੰਡੀ ਲਾਸ਼

Friday, Mar 30, 2018 - 05:06 PM (IST)

ਸਹਾਰਨਪੁਰ— ਉਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਵਿਅਕਤੀ ਦੀ ਗਰਦਨ ਵੱਢੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਮੁਤਾਬਕ ਮਾਮਲਾ ਸਹਾਰਨਪੁਰ ਦੇ ਸ਼ਾਮਪੁਰੀ ਕਾਲੋਨੀ ਦਾ ਹੈ। ਇੱਥੇ ਹਿਮਾਂਸ਼ੂੰ ਕੁਮਾਰ ਦੇ ਪਲਾਟ 'ਚ ਦੇਰੀ ਰਾਤੀ ਸਥਾਨਕ ਲੋਕਾਂ ਨੇ ਇਕ ਵਿਅਕਤੀ ਦੀ ਗਰਦਨ ਵੱਢੀ ਲਾਸ਼ ਦੇਖੀ। ਲਾਸ਼ ਦੇਖਦੇ ਹੀ ਲੋਕਾਂ ਦੇ ਹੋਸ਼ ਉਡ ਗਏ ਕਿਉਂਕਿ ਲਾਸ਼ ਬਿਨਾਂ ਸਿਰ ਦੇ ਪਈ ਹੋਈ ਸੀ। ਤੁਰੰਤ ਲੋਕਾਂ ਨੇ ਪੁਲਸ ਕੰਟਰੋਲ ਰੂਮ 'ਚ ਫੋਨ ਕੀਤਾ ਤਾਂ ਯੂ.ਪੀ 100 ਦੀ ਗੱਡੀ ਤੁਰੰਤ ਮੌਕੇ 'ਤੇ ਪੁੱਜ ਗਈ।
ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਨੇ ਮੌਜੂਦ ਲੋਕਾਂ ਤੋਂ ਲਾਸ਼ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਪਛਾਣ ਨਹੀਂ ਹੋ ਸਕੀ ਹੈ। ਲਾਸ਼ 2 ਹਿੱਸਿਆਂ 'ਚ ਵੰਡੀ ਹੋਈ ਸੀ ਅਤੇ ਵਿਅਕਤੀ ਦੀ ਗਰਦਨ ਸਰੀਰ ਤੋਂ ਵੱਖ ਸੀ। ਮ੍ਰਿਤਕ ਵਿਅਕਤੀ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ। ਪੈਰ 'ਚ ਜੁਰਾਬ ਸੀ ਅਤੇ ਸਰੀਰ ਖੂਨ ਨਾਲ ਭਰਿਆ ਹੋਇਆ ਸੀ। ਐਸ.ਪੀ ਨੇ ਦੱਸਿਆ ਕਿ ਜਨਪਦ ਦੇ ਹੋਰ ਥਾਣਿਆਂ 'ਚ ਦਰਜ ਗੁਮਸ਼ੁੱਦਗੀ ਦੇ ਮਾਮਲਿਆਂ ਨੂੰ ਦੇਖਿਆ ਜਾ ਰਿਹਾ ਹੈ।


Related News