ਪਤਨੀ ਵਲੋਂ ਵੱਖ ਰਹਿਣ ਦੀ ਲਗਾਤਾਰ ਜ਼ਿੱਦ ਕਰਨਾ ਪਤੀ ਪ੍ਰਤੀ ਜ਼ੁਲਮ : ਹਾਈ ਕੋਰਟ
Thursday, Aug 24, 2023 - 10:59 AM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਪਤਨੀ ਵੱਲੋਂ ਬਿਨਾਂ ਕਿਸੇ ਵਾਜਬ ਕਾਰਨ ਤੋਂ ਆਪਣੇ ਸਹੁਰਿਆਂ ਤੋਂ ਦੂਰ ਰਹਿਣ ਲਈ ‘ਲਗਾਤਾਰ ਜ਼ਿੱਦ’ ਪਤੀ ’ਤੇ ‘ਤਸੀਹੇ ਦੇਣ ਵਾਲਾ’ ਅਤੇ ਜ਼ੁਲਮ ਹੈ। ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਨੀਨਾ ਬਾਂਸਲ ਕ੍ਰਿਸ਼ਨਾ ਦੇ ਬੈਂਚ ਨੇ ਵੱਖ ਰਹਿ ਰਹੇ ਜੋੜੇ ਨੂੰ ਤਲਾਕ ਦਿੰਦੇ ਹੋਏ ਕਿਹਾ ਕਿ ਪੱਛਮੀ ਦੇਸ਼ਾਂ ਦੇ ਉਲਟ ਭਾਰਤ ਵਿਚ ਪੁੱਤਰ ਦਾ ਆਪਣੇ ਪਰਿਵਾਰ ਤੋਂ ਵੱਖ ਹੋਣਾ ਆਮ ਗੱਲ ਨਹੀਂ ਹੈ। ਅਦਾਲਤ ਨੇ ਕਿਹਾ ਕਿ ਆਮ ਤੌਰ ’ਤੇ ਬਿਨਾਂ ਕਿਸੇ ਠੋਸ ਕਾਰਨ ਦੇ ਉਸਨੂੰ ਕਦੇ ਵੀ ਇਸ ਗੱਲ ’ਤੇ ਜ਼ੋਰ ਨਹੀਂ ਦੇਣਾ ਚਾਹੀਦਾ ਹੈ ਕਿ ਉਸਦਾ ਪਤੀ ਆਪਣੇ ਪਰਿਵਾਰ ਨਾਲੋਂ ਵੱਖ ਹੋ ਜਾਵੇ ਅਤੇ ਉਸਦੇ ਨਾਲ ਰਹੇ।
ਇਹ ਵੀ ਪੜ੍ਹੋ- ਸਿੱਧੀ ਟੱਕਰ ਤੋਂ ਬਚੇ 2 ਜਹਾਜ਼, ਮਹਿਲਾ ਪਾਇਲਟ ਦੀ ਸਮਝਦਾਰੀ ਨਾਲ 300 ਯਾਤਰੀ ਬਚੇ
ਮੌਜੂਦਾ ਮਾਮਲੇ ਵਿਚ ਪਤੀ ਨੇ ਤਲਾਕ ਦੇਣ ਤੋਂ ਨਾਂਹ ਕਰਨ ਦੇ ਪਰਿਵਾਰਕ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ। ਉਸ ਨੇ ਕਈ ਆਧਾਰਾਂ 'ਤੇ ਹਿੰਦੂ ਮੈਰਿਜ ਐਕਟ ਦੇ ਤਹਿਤ ਵਿਆਹ ਨੂੰ ਭੰਗ ਕਰਨ ਦੀ ਮੰਗ ਕੀਤੀ, ਜਿਸ ਵਿਚ ਇਹ ਵੀ ਸ਼ਾਮਲ ਹੈ ਕਿ ਪਤਨੀ ਇਕ "ਝਗੜਾਲੂ ਔਰਤ" ਸੀ, ਜੋ ਸਹੁਰੇ ਘਰ ਦੇ ਬਜ਼ੁਰਗਾਂ ਦਾ ਆਦਰ ਨਹੀਂ ਕਰਦੀ ਸੀ ਅਤੇ ਜ਼ੋਰ ਦੇ ਰਹੀ ਸੀ ਕਿ ਉਹ (ਪਤੀ) ਆਪਣੇ ਮਾਪਿਆਂ ਤੋਂ ਵੱਖ ਰਹੇ। ਬੈਂਚ ਨੇ ਕਿਹਾ ਕਿ ਆਮ ਤੌਰ 'ਤੇ ਕੋਈ ਵੀ ਪਤੀ ਬਰਦਾਸ਼ਤ ਨਹੀਂ ਕਰੇਗਾ ਅਤੇ ਆਪਣੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਵੱਖ ਹੋਣਾ ਨਹੀਂ ਚਾਹੇਗਾ। ਜਵਾਬਦੇਹ ਪਤਨੀ ਵਲੋਂ ਅਪੀਲਕਰਤਾ ਨੂੰ ਪਰਿਵਾਰ ਤੋਂ ਵੱਖ ਹੋਣ ਲਈ ਮਜ਼ਬੂਰ ਕਰਨ ਦੀ ਲਗਾਤਾਰ ਕੋਸ਼ਿਸ਼ ਪਤਨੀ ਵਲੋਂ ਤਸੀਹੇ ਦੇ ਬਰਾਬਰ ਹੋਵੇਗੀ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਅਦਾਲਤ ਨੇ ਕਿਹਾ ਪ੍ਰਤੀਵਾਦੀ (ਪਤਨੀ) ਵੱਖ ਹੋਣ 'ਤੇ ਜ਼ੋਰ ਦੇਣ ਲਈ ਕੋਈ ਵਾਜਬ ਕਾਰਨ ਨਹੀਂ ਦਿਖਾ ਸਕੀ। ਇਕੋ ਇਕ ਅਨੁਮਾਨ ਇਹ ਕੱਢਿਆ ਜਾ ਸਕਦਾ ਹੈ ਕਿ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੱਖ ਹੋਣ ਦੀ ਜ਼ਿੱਦ ਉਸ ਦੀ ਆਪਣੀ ਮਰਜ਼ੀ ਨਾਲ ਸੀ ਅਤੇ ਇਸ ਦਾ ਕੋਈ ਜਾਇਜ਼ ਕਾਰਨ ਨਹੀਂ ਸੀ। ਬੈਂਚ ਨੇ ਜ਼ਿਕਰ ਕੀਤਾ ਕਿ ਸੁਪਰੀਮ ਕੋਰਟ ਨੇ ਇਕ ਫ਼ੈਸਲੇ 'ਚ ਕਿਹਾ ਹੈ ਕਿ ਭਾਰਤ 'ਚ ਇਕ ਹਿੰਦੂ ਪੁੱਤਰ ਲਈ ਆਪਣੀ ਪਤਨੀ ਦੇ ਕਹਿਣ 'ਤੇ ਆਪਣੇ ਮਾਪਿਆਂ ਤੋਂ ਵੱਖ ਹੋ ਜਾਣਾ ਕੋਈ ਆਮ ਪ੍ਰਥਾ ਜਾਂ ਪਸੰਦੀਦਾ ਸੱਭਿਆਚਾਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8