ਲਾਕਡਾਊਨ ਕਾਰਨ ਇਕ ਘੰਟੇ ਤੋਂ ਵਧ ਸਮਾਂ ਅਖਬਾਰ ਪੜਨ ''ਤੇ ਬਿਤਾ ਰਹੇ ਲੋਕ
Friday, Apr 24, 2020 - 11:01 PM (IST)
ਨਵੀਂ ਦਿੱਲੀ -ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਵਿਚ ਲਾਕ ਡਾਊਨ 3 ਮਈ ਤੱਕ ਜਾਰੀ ਰਹੇਗਾ। ਮਹਾਂਮਾਰੀ ਕਾਰਨ ਲੋਕ ਘਰਾਂ ਵਿਚ ਹੀ ਕੈਦ ਹਨ। ਅਜਿਹੇ ਵਿਚ ਅਖਬਾਰ ਲੋਕਾਂ ਦਾ ਸਭ ਤੋਂ ਚੰਗਾ ਦੋਸਤ ਬਣ ਕੇ ਸਾਹਮਣੇ ਆਇਆ ਹੈ। ਲੋਕ ਅਖਬਾਰ ਪੜ੍ਹਣ ਵਿਚ ਇਕ ਘੰਟੇ ਤੋਂ ਜ਼ਿਆਦਾ ਸਮਾਂ ਬਿਤਾ ਰਹੇ ਹਨ। ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅਖਬਾਰ ਪੜ੍ਹਣ ਲੱਗ ਗਏ ਹਨ।
ਅਖਬਾਰ ਨਾਲ ਵਧਿਆ ਲੋਕਾਂ ਦਾ ਲਗਾਅ
‘Avance Field And Brand Solutions LLP' ਵਲੋਂ ਰਾਸ਼ਟਰੀ ਪੱਧਰ 'ਤੇ ਕਰਵਾਏ ਗਏ ਇਕ ਸਰਵੇ ਮੁਤਾਬਕ ਲੋਕਾਂ ਦਾ ਅਖਬਾਰਾਂ ਵਿਚ ਛਪੀਆਂ ਖਬਰਾਂ ਅਤੇ ਉਸ ਵਿਚ ਦਿੱਤੀ ਗਈ ਹੋਰ ਜਾਣਕਾਰੀਆਂ ਪ੍ਰਤੀ ਲੋਕਾਂ ਦਾ ਅਥਾਹ ਵਿਸ਼ਵਾਸ ਵਧਿਆ ਹੈ, ਉਥੇ ਹੀ ਅਖਬਾਰ ਨਾਲ ਲੋਕਾਂ ਨੂੰ ਲਗਾਅ ਵੀ ਹੋ ਗਿਆ ਹੈ। ਜ਼ਿਆਦਾਤਾਰ ਲੋਕਾਂ ਦੀ ਰੁਟੀਨ ਹੁਣ ਅਖਬਾਰ ਪੜ੍ਹਣ ਦੇ ਨਾਲ ਹੀ ਹੋ ਰਹੀ ਹੈ ਅਤੇ ਉਹ ਕੁਝ ਮਿੰਟ ਲਈ ਅਖਬਾਰ 'ਤੇ ਨਜ਼ਰ ਨਹੀਂ ਦੌੜਾਉਂਦੇ ਸਗੋਂ ਘੰਟਿਆਂਬੱਧੀ ਅਖਬਾਰ ਪੜ੍ਹਦੇ ਹਨ ਅਤੇ ਇਸ ਵਿਚ ਛਪੀ ਹਰ ਇਕ ਖਬਰ ਨੂੰ ਧਿਆਨ ਨਾਲ ਦੇਖਦੇ ਹਨ। ਸਰਵੇ ਮੁਤਾਬਕ ਇਨੀਂ ਦਿਨੀਂ 38 ਫੀਸਦੀ ਪਾਠਕ ਅਖਬਾਰ ਪੜ੍ਹਣ ਵਿਚ ਇਕ ਘੰਟੇ ਤੋਂ ਜ਼ਿਆਦਾ ਸਮਾਂ ਬਿਤਾ ਰਹੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਲਾਕ ਡਾਊਨ ਤੋਂ ਪਹਿਲਾਂ ਇਹ ਗਿਣਤੀ ਅੱਧੇ ਤੋਂ ਵੀ ਘੱਟ ਯਾਨੀ ਸਿਰਫ 16 ਫੀਸਦੀ ਸੀ।
ਲਾਕ ਡਾਊਨ ਤੋਂ ਬਾਅਦ ਵਧੀ ਗਿਣਤੀ
ਅਖਬਾਰ ਦੇ ਪਾਠਕਾਂ 'ਤੇ ਇਹ ਸਰਵੇ ਫੋਨ ਕਾਲ ਰਾਹੀਂ 13 ਤੋਂ 16 ਅਪ੍ਰੈਲ ਦਰਮਿਆਨ ਕੀਤਾ ਗਿਆ। ਇਸ ਸਰਵੇ ਵਿਚ ਲੋਕਾਂ ਤੋਂ ਪੁੱਛਿਆ ਗਿਆ ਕਿ ਉਹ ਕਿੰਨੇ ਸਮੇਂ ਤੱਕ ਅਖਬਾਰ ਪੜ੍ਹਦੇ ਹਨ। ਪਾਠਕਾਂ ਦੇ ਜਵਾਬ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿਚ ਦੱਸਿਆ ਗਿਆ ਕਿ ਲਾਕ ਡਾਊਨ ਤੋਂ ਪਹਿਲਾਂ 42 ਫੀਸਦੀ ਪਾਠਕ ਅਖਬਾਰ ਨੂੰ ਪੜ੍ਹਣ ਨੂੰ 30 ਮਿੰਟ ਤੋਂ ਜ਼ਿਆਦਾ ਸਮਾਂ ਦਿੰਦੇ ਸਨ ਪਰ ਲਾਕ ਡਾਊਨ ਤੋਂ ਬਾਅਦ ਹੁਣ ਗਿਣਤੀ ਵੱਧ ਕੇ 72 ਫੀਸਦੀ ਹੋ ਗਈ ਹੈ। ਉਥੇ ਹੀ ਜੋ ਲੋਕ ਅਖਬਾਰ ਨੂੰ ਪੜ੍ਹਣ ਲਈ 15 ਮਿੰਟ ਤੋਂ ਵੀ ਘੱਟ ਸਮਾਂ ਦਿੰਦੇ ਸਨ, ਉਨ੍ਹਾਂ ਦੀ ਗਿਣਤੀ ਹੁਣ 3 ਫੀਸਦੀ ਘੱਟ ਗਈ ਹੈ, ਜਦੋਂ ਕਿ ਲਾਕ ਡਾਊਨ ਤੋਂ ਪਹਿਲਾਂ ਇਹ ਗਿਣਤੀ 14 ਫੀਸਦੀ ਸੀ।
42 ਫੀਸਦੀ ਲੋਕ ਦਿਨ ਵਿਚ ਵਾਰ-ਵਾਰ ਪੜ੍ਹਦੇ ਹਨ ਅਖਬਾਰ
ਲਾਕ ਡਾਊਨ ਤੋਂ ਪਹਿਲਾਂ ਜੋ ਪਾਠਕ ਅਖਬਾਰ ਨੂੰ ਸਿਰਫ 38 ਮਿੰਟ ਦਾ ਸਮਾਂ ਦਿੰਦੇ ਸਨ ਹੁਣ ਉਹ ਇਸ ਨੂੰ ਪੜ੍ਹਣ ਵਿਚ ਤਕਰੀਬਨ ਇਕ ਘੰਟੇ ਦਾ ਸਮਾਂ ਲਗਾਉਂਦੇ ਹਨ। ਸਰਵੇ ਮੁਤਾਬਕ ਪਹਿਲਾਂ ਜਿੱਥੇ 58 ਫੀਸਦੀ ਲੋਕ ਇਕ ਵਾਰ ਹੀ ਬੈਠ ਕੇ ਅਖਬਾਰ ਪੜ੍ਹਦੇ ਸਨ, ਉਹੀ ਹੁਣ 42 ਫੀਸਦੀ ਲੋਕ ਦਿਨ ਵਿਚ ਵਾਰ-ਵਾਰ ਅਖਬਾਰ ਨੂੰ ਪੜ੍ਹਦੇ ਹਨ ਯਾਨੀ ਸਰਵੇ ਮੁਤਾਬਕ ਲਾਕ ਡਾਊਨ ਤੋਂ ਬਾਅਦ ਪਾਠਕਾਂ ਦੀ ਦਿਲਚਸਪੀ ਅਖਬਾਰ ਪ੍ਰਤੀ ਜ਼ਿਆਦਾ ਵੱਧ ਗਈ ਹੈ।