ਉੱਤਰੀ ਭਾਰਤ 'ਚ ਸੰਘਣੀ ਧੁੰਦ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ, 11 ਸੂਬਿਆਂ 'ਚ ਘਟੀ ਵਾਹਨਾਂ ਦੀ ਰਫ਼ਤਾਰ

Tuesday, Dec 26, 2023 - 12:20 PM (IST)

ਉੱਤਰੀ ਭਾਰਤ 'ਚ ਸੰਘਣੀ ਧੁੰਦ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ, 11 ਸੂਬਿਆਂ 'ਚ ਘਟੀ ਵਾਹਨਾਂ ਦੀ ਰਫ਼ਤਾਰ

ਨੈਸ਼ਨਲ ਡੈਸਕ : ਉੱਤਰੀ ਭਾਰਤ 'ਚ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੀਤ ਲਹਿਰ ਨਾਲ ਜੂਝ ਰਹੇ ਉੱਤਰੀ ਭਾਰਤ ਦੀ ਸੰਘਣੀ ਧੁੰਦ ਨੇ ਲੋਕਾਂ ਦੀ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਕਸ਼ਮੀਰ ਤੋਂ ਲੈ ਕੇ ਦੂਰ ਦੱਖਣ 'ਚ ਤੇਲੰਗਾਨਾ ਅਤੇ ਦੱਖਣ ਅਤੇ ਦੱਖਣ-ਪੂਰਬ 'ਚ ਓਡੀਸ਼ਾ ਤੱਕ 11 ਸੂਬਿਆਂ 'ਚ ਧੁੰਦ ਕਾਰਨ ਰਫ਼ਤਾਰ ਮੱਠੀ ਹੋ ਗਈ ਹੈ।

19 ਲੋਕਾਂ ਦੀ ਮੌਤ ਹੋ ਗਈ
ਭਾਰੀ ਧੁੰਦ ਕਾਰਨ ਸੜਕ, ਰੇਲਵੇ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦਿੱਲੀ ਤੋਂ 8 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ। ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਤੇਲੰਗਾਨਾ 'ਚ ਸੜਕ ਹਾਦਸਿਆਂ ਦੌਰਾਨ 19 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।

ਇਹ ਖ਼ਬਰ ਵੀ ਪੜ੍ਹੋ -  ਸਿੱਧੂ ਦੇ ਪਿਤਾ ਨੇ ਕਾਂਗਰਸ ਨੂੰ ਚੋਣ ਲੜਨ ਤੋਂ ਦਿੱਤਾ ਜਵਾਬ, ਕਿਹਾ- ਮੇਰੇ ਪੁੱਤ ਨੂੰ ਪ੍ਰੋਡਕਟ ਵਾਂਗ ਵਰਤਿਆ ਤੇ ਹੁਣ..

ਜੰਮੂ-ਕਸ਼ਮੀਰ 'ਚ ਬਰਫਬਾਰੀ ਜਾਰੀ 
ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਪਾਰਾ ਜ਼ੀਰੋ ਤੋਂ ਹੇਠਾਂ ਚਲਾ ਗਿਆ। ਪਹਿਲਗਾਮ ਉੱਥੇ ਸਭ ਤੋਂ ਠੰਢਾ ਸੀ। ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਵੇਰੇ 8:30 ਵਜੇ ਵਿਜ਼ੀਬਿਲਟੀ ਜ਼ੀਰੋ ਸੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੀ ਹਾਲਤ ਕੁਝ ਦਿਨਾਂ ਲਈ ਸੁਧਰੀ ਸੀ ਪਰ ਫਿਰ ਤੋਂ ਠੰਡ ਦਾ ਕਹਿਰ ਵਧ ਗਿਆ ਹੈ, ਜਦਕਿ ਸ਼੍ਰੀਨਗਰ 'ਚ ਸੋਮਵਾਰ ਸਵੇਰੇ ਵਿਜ਼ੀਬਿਲਟੀ 100 ਮੀਟਰ ਤੋਂ ਵੀ ਘੱਟ ਰਹੀ। ਬਰਫਬਾਰੀ ਕਾਰਨ ਸ਼੍ਰੀਨਗਰ ਸਮੇਤ ਪ੍ਰਮੁੱਖ ਥਾਵਾਂ 'ਤੇ ਪਾਰਾ ਜ਼ੀਰੋ ਤੋਂ ਹੇਠਾਂ ਚਲਾ ਗਿਆ। ਪਹਿਲਗਾਮ ਮਨਫੀ 4.3 ਨਾਲ ਸਭ ਤੋਂ ਠੰਢਾ ਰਿਹਾ।

ਇਹ ਖ਼ਬਰ ਵੀ ਪੜ੍ਹੋ -  ਅਮਰੀਕਾ 'ਚ ਰਹਿੰਦੇ ਭਾਰਤੀ ਮੂਲ ਦੇ ਮਸ਼ਹੂਰ ਕਾਮੇਡੀਅਨ ਨੀਲ ਨੰਦਾ ਦਾ ਦਿਹਾਂਤ

ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਪੰਜਾਬ, ਦਿੱਲੀ, ਸ੍ਰੀਨਗਰ, ਜੰਮੂ-ਕਸ਼ਮੀਰ, ਲਖਨਊ, ਨੋਇਡਾ ਅਤੇ ਹਰਿਆਣਾ 'ਚ ਦੋ ਦਿਨਾਂ ਤੱਕ ਸੰਘਣੀ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਫਤਿਹਾਬਾਦ 'ਚ 10 ਡਿਗਰੀ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਕੁਝ ਇਲਾਕਿਆਂ 'ਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਹਾਥਰਸ 'ਚ 8 ਵਾਹਨਾਂ ਦੀ ਟੱਕਰ 'ਚ 28 ਲੋਕ ਜ਼ਖਮੀ, ਝਾਂਸੀ 'ਚ 3 ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ, ਜਿਸ 'ਚ 15 ਲੋਕ ਜ਼ਖਮੀ ਹੋ ਗਏ। ਹਰਿਆਣਾ 'ਚ 5 ਹਾਦਸਿਆਂ 'ਚ ਤਿੰਨ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 


author

sunita

Content Editor

Related News