ਜੰਮੂ ਕਸ਼ਮੀਰ ਦੇ ਲੋਕਾਂ ਨੇ ਗੋਲੀਆਂ ਨੂੰ ਖਾਰਜ ਕਰ ਵੋਟਿੰਗ ਮਸ਼ੀਨਾਂ ਨੂੰ ਚੁਣਿਆ : ਨੱਢਾ

Friday, Sep 27, 2024 - 05:36 PM (IST)

ਜੰਮੂ ਕਸ਼ਮੀਰ ਦੇ ਲੋਕਾਂ ਨੇ ਗੋਲੀਆਂ ਨੂੰ ਖਾਰਜ ਕਰ ਵੋਟਿੰਗ ਮਸ਼ੀਨਾਂ ਨੂੰ ਚੁਣਿਆ : ਨੱਢਾ

ਜੰਮੂ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿਚ ਬਿਨਾਂ ਕਿਸੇ ਹਿੰਸਾ ਦੇ ਸ਼ਾਂਤੀਪੂਰਨ ਚੋਣਾਂ ਹੋ ਰਹੀਆਂ ਹਨ ਕਿਉਂਕਿ ਲੋਕਾਂ ਨੇ ਸ਼ਾਂਤੀ ਅਤੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਗੋਲੀਆਂ ਨੂੰ ਖਾਰਜ ਕਰ ਕੇ ਵੋਟਿੰਗ ਮਸ਼ੀਨਾਂ ਨੂੰ ਚੁਣਿਆ ਹੈ। ਨੱਢਾ ਨੇ ਇੱਥੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕਸ਼ਮੀਰ ਦੇ ਨੌਜਵਾਨ ਰਾਸ਼ਟਰੀ ਮੁੱਖ ਧਾਰਾ 'ਚ ਸ਼ਾਮਲ ਹੋ ਗਏ ਹਨ ਅਤੇ ਅੱਤਵਾਦ ਤੇ ਹਿੰਸਾ ਨੂੰ ਨਕਾਰ ਦਿੱਤਾ ਹੈ। ਭਾਜਪਾ ਪ੍ਰਧਾਨ ਨੇ ਕਿਹਾ,“ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਜੰਮੂ-ਕਸ਼ਮੀਰ ਦੇ ਲੋਕਾਂ ਨੇ ਗੋਲੀਆਂ ਨੂੰ ਖਾਰਜ ਕਰ ਕੇ ਵੋਟਿੰਗ ਮਸ਼ੀਨਾਂ ਨੂੰ ਚੁਣਿਆ ਹੈ। ਉਨ੍ਹਾਂ ਨੇ ਗੋਲੀਆਂ ਦਾ ਮੂੰਹਤੋੜ ਜਵਾਬ ਦਿੱਤਾ ਹੈ।'' ਮੌਜੂਦਾ ਸਮੇਂ ਚੋਣਾਂ 'ਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਜੰਮੂ ਪਹੁੰਚੇ ਨੱਢਾ ਨੇ ਕਿਹਾ,''ਵੋਟਿੰਗ (ਪਿਛਲੇ 2 ਪੜਾਵਾਂ 'ਚ) ਸ਼ਾਂਤੀਪੂਰਵਕ ਚੱਲੀ। ਪਿਛਲੀਆਂ ਚੋਣਾਂ ਦੇ ਉਲਟ ਇਸ ਵਾਰ ਕੋਈ ਹਿੰਸਾ, ਗੋਲੀਬਾਰੀ ਜਾਂ ਅੱਤਵਾਦੀ ਹਮਲਾ ਨਹੀਂ ਹੋਇਆ।'' ਉਨ੍ਹਾਂ ਨੇ ਚੋਣਾਂ ਨੂੰ ਜੰਮੂ-ਕਸ਼ਮੀਰ 'ਚ ਸ਼ਾਂਤੀ ਅਤੇ ਵਿਕਾਸ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ,''ਪਿਛਲੇ 2 ਪੜਾਵਾਂ 'ਚ ਹੋਈ ਵੋਟਿੰਗ ਨੇ ਦਿਖਾਇਆ ਹੈ ਕਿ ਜੰਮੂ-ਕਸ਼ਮੀਰ ਦੇ ਲੋਕ ਸ਼ਾਂਤੀ, ਸਥਿਰਤਾ ਅਤੇ ਵਿਕਾਸ ਚਾਹੁੰਦੇ ਹਨ। ਅਸੀਂ ਇਸ ਚੋਣ ਨੂੰ ਇਸੇ ਤਰ੍ਹਾਂ ਦੇਖ ਰਹੇ ਹਾਂ।''

ਇਹ ਵੀ ਪੜ੍ਹੋ : ਹਵਾਰਾ ਨੂੰ ਪੰਜਾਬ ਸ਼ਿਫਟ ਕਰਨ ਦੀ ਮੰਗ, ਸੁਪਰੀਮ ਕੋਰਟ ਪਹੁੰਚਿਆ ਮਾਮਲਾ

ਰਾਸ਼ਟਰੀ ਮੁੱਖ ਧਾਰਾ 'ਚ ਸ਼ਾਮਲ ਹੋਣ ਦੀ ਇੱਛਾ ਨੂੰ ਲੈ ਕੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨੌਜਵਾਨਾਂ ਦੀ ਤਾਰੀਖ਼ ਕਰਦੇ ਹੋਏ ਨੱਢਾ ਨੇ ਕਿਹਾ,''ਉਨ੍ਹਾਂ ਨੇ ਹਥਿਆਰ ਤਿਆਗ ਕੇ ਸ਼ਾਂਤੀ ਦਾ ਮਾਰਗ ਚੁਣਿਆ ਹੈ। ਲੋਕਾਂ ਨੇ ਵਿਕਾਸ ਦੇ ਪੱਖ 'ਚ ਵੋਟ ਪਾਈ ਹੈ।'' ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਨੌਜਵਾਨਾਂ ਨੇ ਅੱਤਵਾਦ ਨੂੰ ਖਾਰਜ ਕਰ ਦਿੱਤਾ ਹੈ। ਭਾਜਪਾ ਆਗੂ ਨੇ ਕਿਹਾ,''ਉਹ ਰਾਸ਼ਟਰੀ ਮੁੱਖ ਧਾਰਾ 'ਚ ਸ਼ਾਮਲ ਹੋ ਗਏ ਹਨ। ਧਾਰਾ 370 ਰੱਦ ਕਰਨ ਤੋਂ ਪਹਿਲੇ, ਹਰ ਸਾਲ 300-400 ਤੋਂ ਵੱਧ ਨੌਜਵਾਨ ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੁੰਦੇ ਸਨ ਅਤੇ ਅੱਤਵਾਦੀ ਐਲਾਨ ਕੀਤੇ ਜਾਂਦੇ ਸਨ। ਅੱਜ ਸਿਰਫ਼ 4 ਹਨ। ਇਸ ਲਈ ਅੰਕੜਿਆਂ ਦੇ ਆਧਾਰ 'ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਅੱਤਵਾਦ ਤੇ ਹਿੰਸਾ ਨੂੰ ਖਾਰਜ ਕਰ ਦਿੱਤਾ ਹੈ।'' ਵਿਧਾਨ ਸਭਾ ਚੋਣਾਂ ਦੀ ਨਿਗਰਾਨੀ ਲਈ ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਦੇ ਮੁਖੀਆਂ ਦੇ ਦੌਰੇ ਦਾ ਹਵਾਲਾ ਦਿੰਦੇ ਹੋਏ, ਨੱਢਾ ਨੇ ਕਿਹਾ,''ਚੋਣਾਂ ਦਾ ਨਿਰੀਖਣ ਕਰਨ ਲਈ 16 ਦੇਸ਼ਾਂ ਦੇ ਦੂਤਾਵਾਸ ਮੁਖੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ। ਉਨ੍ਹਾਂ ਨੇ ਕਾਨੂੰਨ ਅਤੇ ਵਿਵਸਥਾ 'ਤੇ ਕੰਟਰੋਲ ਅਤੇ ਲੋਕਾਂ ਨੇ ਚੋਣਾਂ 'ਚ ਉਤਸ਼ਾਹ ਨਾਲ ਹਿੱਸਾ ਲਿਆ। ਚੋਣਾਂ ਸ਼ਾਂਤੀਪੂਰਵਕ ਨੇਪਰੇ ਸੰਪੰਨ ਗਈਆਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News