ਵੱਡੀ ਖਬਰ: ਜੰਮੂ ''ਚ ਫਾਰੂਕ ਅਬਦੁੱਲਾ ''ਤੇ ਚੱਲੀਆਂ ਗੋਲੀਆਂ

Wednesday, Mar 11, 2026 - 11:10 PM (IST)

ਵੱਡੀ ਖਬਰ: ਜੰਮੂ ''ਚ ਫਾਰੂਕ ਅਬਦੁੱਲਾ ''ਤੇ ਚੱਲੀਆਂ ਗੋਲੀਆਂ

ਜੰਮੂ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ 'ਤੇ ਬੁੱਧਵਾਰ (11 ਮਾਰਚ) ਰਾਤ ਜੰਮੂ ਵਿੱਚ ਗੋਲੀਆਂ ਚਲਾਉਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਫਾਰੂਕ ਅਬਦੁੱਲਾ ਵਾਲ-ਵਾਲ ਬਚ ਗਏ ਹਨ।

ਜਾਣਕਾਰੀ ਅਨੁਸਾਰ, ਫਾਰੂਕ ਅਬਦੁੱਲਾ ਜੰਮੂ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਆਪਣੀ ਪਾਰਟੀ ਦੇ ਇੱਕ ਵਰਕਰ (ਜੋ ਕਿ ਪੇਸ਼ੇ ਤੋਂ ਵਕੀਲ ਹਨ) ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਹ ਉੱਥੇ ਕਰੀਬ ਇੱਕ ਘੰਟਾ ਰੁਕੇ। ਜਿਵੇਂ ਹੀ ਉਹ ਬੈਂਕੁਇਟ ਹਾਲ ਤੋਂ ਬਾਹਰ ਨਿਕਲੇ, ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਫਾਇਰ ਕੀਤਾ ਗਿਆ।

ਵਾਰਦਾਤ ਤੋਂ ਤੁਰੰਤ ਬਾਅਦ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਝਾੜੀਆਂ ਵਿੱਚ ਲੁਕ ਗਿਆ ਸੀ, ਜਿੱਥੋਂ ਪੁਲਸ ਨੇ ਉਸ ਨੂੰ ਕਾਬੂ ਕੀਤਾ। ਫਿਲਹਾਲ ਪੁਲਸ ਵੱਲੋਂ ਫੜੇ ਗਏ ਵਿਅਕਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਜੰਮੂ-ਕਸ਼ਮੀਰ ਦੀ ਸਿਆਸਤ ਵਿੱਚ ਹੜਕੰਪ ਮਚਾ ਦਿੱਤਾ ਹੈ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।


author

Inder Prajapati

Content Editor

Related News