ਗੁਜਰਾਤ ਦੇ ਲੋਕ ਹੁਣ ਉਹ ਸਿਰਫ਼ ਪਰਿਵਰਤਨ ਚਾਹੁੰਦੇ ਹਨ : ਰਾਘਵ ਚੱਢਾ

Tuesday, Oct 04, 2022 - 03:04 PM (IST)

ਗੁਜਰਾਤ ਦੇ ਲੋਕ ਹੁਣ ਉਹ ਸਿਰਫ਼ ਪਰਿਵਰਤਨ ਚਾਹੁੰਦੇ ਹਨ : ਰਾਘਵ ਚੱਢਾ

ਸੂਰਤ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਗੁਜਰਾਤ ਦੇ ਲੋਕ ਹੁਣ ਤੋਂ 'ਬਦਲਾਅ' ਚਾਹੁੰਦੇ ਹਨ। ਇਸ ਦੇ ਨਾਲ ਹੀ ਰਾਘਵ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਗੁਜਰਾਤ 'ਚ ਜਿੱਥੇ ਵੀ ਜਾ ਰਹੇ ਹਾਂ, ਲੋਕ ‘ਪਰਿਵਰਤਨ’ ਦੀ ਗੱਲ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਵੀ ਕੀਤੀ। ਦੱਸ ਦਈਏ ਕਿ ਰਾਘਵ ਚੱਢਾ ਨੇ ਸੋਮਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ 'ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੂਰਤ 'ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਜਨ ਸਭਾ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਉਨ੍ਹਾਂ ਨੇ ਸੂਬੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਹਰ ਜਗ੍ਹਾ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਨੂੰ ਸਿਰਫ਼ ਤਿੰਨ ਚੀਜ਼ਾਂ ਦੀ ਲੋੜ ਹੈ- 'ਪਰਿਵਰਤਨ ਪਰਿਵਰਤਨ ਅਤੇ ਪਰਿਵਰਤਨ'। ਉਨ੍ਹਾਂ ਕਿਹਾ ਕਿ ਪਹਿਲਾਂ ਗੁਜਰਾਤ ਦੇ ਲੋਕਾਂ ਕੋਲ ਕੋਈ ਵਿਕਲਪ ਨਹੀਂ ਸੀ। ਗੁਜਰਾਤ 'ਚ ਪਿਛਲੇ 27 ਸਾਲਾਂ ਤੋਂ ਚੱਲ ਰਹੀ ਭ੍ਰਿਸ਼ਟ ਭਾਜਪਾ ਸਰਕਾਰ ਤੋਂ ਲੋਕ ਤੰਗ ਆ ਚੁੱਕੇ ਹਨ ਪਰ ਹੁਣ ਉਨ੍ਹਾਂ ਨੂੰ ਇਕ ਚੰਗਾ ਅਤੇ ਇਮਾਨਦਾਰ ਵਿਕਲਪ ਲੱਭ ਗਿਆ ਹੈ। ਲੋਕ ਚਾਹੁੰਦੇ ਹਨ ਕਿ ਸੂਬੇ 'ਚ ਠੀਕ ਉਸੇ ਤਰ੍ਹਾਂ ਚੰਗਾ ਕੰਮ ਹੋਵੇ, ਜਿਵੇਂ ਦਿੱਲੀ ਅਤੇ ਪੰਜਾਬ 'ਚ ਹੋਇਆ ਹੈ।

PunjabKesari

ਪੰਜਾਬ 'ਚ ਲੋਕਾਂ ਨੇ 50 ਸਾਲ ਦੇ ਸ਼ਾਸਨ ਤੋਂ ਖ਼ੁਦ ਨੂੰ ਮੁਕਤ ਕਰ ਲਿਆ

ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ 2015 'ਚ 'ਆਪ' ਦੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਵੋਟਰਾਂ ਕੋਲ ਕੋਈ ਵਿਕਲਪ ਨਹੀਂ ਸੀ, ਇਸ ਲਈ ਉਹ 15 ਸਾਲਾਂ ਤੱਕ ਕਾਂਗਰਸ ਅਤੇ ਭਾਜਪਾ ਨੂੰ ਵਾਰੀ-ਵਾਰੀ ਨਾਲ ਚੁਣਨ ਨੂੰ ਮਜ਼ਬੂਰ ਸਨ। ਕਿਹਾ ਜਾਂਦਾ ਸੀ ਕਿ ਕਾਂਗਰਸ ਤੋਂ ਇਲਾਵਾ ਕੋਈ ਹੋਰ ਪਾਰਟੀ ਦਿੱਲੀ 'ਚ ਸਰਕਾਰ ਨਹੀਂ ਬਣਾ ਸਕਦੀ ਪਰ ਜਦੋਂ ਤੋਂ ‘ਆਪ’ ਦੀ ਸਰਕਾਰ ਬਣੀ ਹੈ, ਦਿੱਲੀ ਨੇ ਕਿਸੇ ਹੋਰ ਪਾਰਟੀ ਵੱਲ ਨਹੀਂ ਦੇਖਿਆ। ਇਸੇ ਤਰ੍ਹਾਂ ਪੰਜਾਬ 'ਚ ਅਕਾਲੀ ਅਤੇ ਕਾਂਗਰਸ ਦੀ ਵਾਰੀ-ਵਾਰੀ ਨਾਲ ਸਰਕਾਰਾਂ ਦੇ 50 ਸਾਲਾਂ ਦੇ ਸ਼ਾਸਨ ਤੋਂ ਲੋਕਾਂ ਨੇ ਆਪਣੇ ਆਪ ਨੂੰ ਮੁਕਤ ਕਰ ਲਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News