ਸਿਗਨੇਚਰ ਬ੍ਰਿਜ : ਜਾਨ ਜਾਂਦੀ ਤਾਂ ਜਾਵੇ ਪਰ ਸੈਲਫੀ ਵਧੀਆ ਆਵੇ

Saturday, Nov 10, 2018 - 02:25 PM (IST)

ਸਿਗਨੇਚਰ ਬ੍ਰਿਜ : ਜਾਨ ਜਾਂਦੀ ਤਾਂ ਜਾਵੇ ਪਰ ਸੈਲਫੀ ਵਧੀਆ ਆਵੇ

ਨਵੀਂ ਦਿੱਲੀ— ਦਿੱਲੀ ਵਿਚ ਆਮ ਜਨਤਾ ਲਈ ਖੋਲ੍ਹੇ ਗਏ ਸਿਗਨੇਚਰ ਬ੍ਰਿਜ 'ਤੇ ਲੋਕ ਸੈਲਫੀਆਂ ਲੈ ਰਹੇ ਹਨ। ਸੈਲਫੀਆਂ ਲਈ ਲੋਕ ਆਪਣੀ ਜ਼ਿੰਦਗੀ ਦਾਅ 'ਤੇ ਲਾ ਰਹੇ ਹਨ। ਅਜਿਹੇ ਵਿਚ ਕਿਸੇ ਵੀ ਪਲ ਹਾਦਸਾ ਵਾਪਰ ਜਾਵੇ, ਇਸ ਦੀ ਲੋਕਾਂ ਨੂੰ ਕੋਈ ਪਰਵਾਹ ਨਹੀਂ। ਕੁਝ ਲੋਕ ਬ੍ਰਿਜ ਦੇ ਕੇਬਲ (ਮੋਟੀ ਤਾਰ) 'ਤੇ ਚੜ੍ਹ ਕੇ ਸੈਲਫੀਆਂ ਲੈਂਦੇ ਹੋਏ ਨਜ਼ਰ ਆਏ।

PunjabKesari

ਲੋਕ ਵਧੀਆ ਸੈਲਫੀ ਲੈਣ ਲਈ ਰਾਤ ਦੇ ਸਮੇਂ ਕਾਰ ਦੀਆਂ ਖਿੜਕੀਆਂ ਤੋਂ ਬਾਹਰ ਲਟਕੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਨ ਲਈ ਆਪਣੀ ਜਾਨ ਖਤਰੇ ਵਿਚ ਪਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। 


PunjabKesari
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਬ੍ਰਿਜ ਦਾ ਉਦਘਾਟਨ ਕੀਤਾ ਸੀ। ਇਹ ਬ੍ਰਿਜ ਯਮੁਨਾ ਦਰਿਆ ਦੇ ਪੱਛਮੀ ਕੰਢੇ 'ਤੇ ਰਿੰਗ ਰੋਡ ਨੂੰ ਜੋੜਦਾ ਹੈ।

PunjabKesari

ਹਾਲਾਂਕਿ ਇਸ ਬ੍ਰਿਜ 'ਤੇ ਵੱਖਰੇ ਤੌਰ 'ਤੇ ਇਕ ਸੈਲਫੀ ਪੁਆਇੰਟ ਦੀ ਵਿਵਸਥਾ ਕੀਤੀ ਗਈ ਹੈ ਪਰ ਉੱਥੇ ਤਕ ਜਾਣ ਲਈ ਲਿਫਟ ਦਾ ਸੰਚਾਲਨ ਕੀਤਾ ਜਾਣਾ ਅਜੇ ਬਾਕੀ ਹੈ। ਅਜਿਹੇ ਵਿਚ ਲੋਕ ਉਡੀਕ ਕਰਨ ਦੀ ਬਜਾਏ ਜਾਨ ਜੋਖਮ ਵਿਚ ਪਾ ਕੇ ਸੈਲਫੀਆਂ ਲੈ ਰਹੇ ਹਨ।


Related News