ਜਨਤਾ ਤੇ ਮੀਡੀਆ ਦੇ ਦਬਾਅ ਕਾਰਨ ਚਿਨਮਯਾਨੰਦ ਨੂੰ ਕੀਤਾ ਗਿਆ ਗ੍ਰਿਫਤਾਰ : ਪ੍ਰਿਯੰਕਾ

Friday, Sep 20, 2019 - 12:48 PM (IST)

ਜਨਤਾ ਤੇ ਮੀਡੀਆ ਦੇ ਦਬਾਅ ਕਾਰਨ ਚਿਨਮਯਾਨੰਦ ਨੂੰ ਕੀਤਾ ਗਿਆ ਗ੍ਰਿਫਤਾਰ : ਪ੍ਰਿਯੰਕਾ

ਨਵੀਂ ਦਿੱਲੀ— ਰੇਪ ਦੇ ਦੋਸ਼ 'ਚ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੀੜਤਾ ਦੀ ਆਤਮਦਾਹ ਕਰਨ ਦੀ ਧਮਕੀ ਅਤੇ ਜਨਤਾ ਤੇ ਮੀਡੀਆ ਵਲੋਂ ਬਣੇ ਦਬਾਅ ਕਾਰਨ ਉੱਤਰ ਪ੍ਰਦੇਸ਼ ਸਰਕਾਰ ਇਹ ਕਾਰਵਾਈ ਕਰਨ ਲਈ ਮਜ਼ਬੂਰ ਹੋਈ। ਪ੍ਰਿਯੰਕਾ ਨੇ ਟਵੀਟ ਕਰ ਕੇ ਦੋਸ਼ ਲਗਾਇਆ,''ਭਾਜਪਾ ਸਰਕਾਰ ਦੀ ਚਮੜੀ ਇੰਨੀ ਮੋਟੀ ਹੈ ਕਿ ਜਦੋਂ ਤੱਕ ਪੀੜਤਾ ਨੂੰ ਇਹ ਨਾ ਕਹਿਣਾ ਪਵੇ ਕਿ ਮੈਂ ਆਤਮਦਾਹ ਕਰ ਲਵਾਂਗੀ, ਉਦੋਂ ਤੱਕ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ।'' ਉਨ੍ਹਾਂ ਨੇ ਕਿਹਾ,''ਇਹ ਜਨਤਾ ਅਤੇ ਮੀਡੀਆ ਦੀ ਤਾਕਤ ਸੀ ਕਿ ਵਿਸ਼ੇਸ਼ ਜਾਂਚ ਦਲ ਨੂੰ ਭਾਜਪਾ ਨੇਤਾ ਚਿਨਮਯਾਨੰਦ ਨੂੰ ਗ੍ਰਿਫਤਾਰ ਕਰਨਾ ਪਿਆ।''

PunjabKesariਪ੍ਰਿਯੰਕਾ ਨੇ ਇਹ ਵੀ ਕਿਹਾ,''ਜਨਤਾ ਨੇ ਯਕੀਨੀ ਕੀਤਾ ਕਿ ਬੇਟੀ ਬਚਾਓ ਸਿਰਫ਼ ਨਾਅਰਿਆਂ 'ਚ ਨਾ ਰਹੇ ਸਗੋਂ ਧਰਾਤਲ 'ਤੇ ਉਤਰੇ।'' ਜ਼ਿਕਰਯੋਗ ਹੈ ਕਿ ਸ਼ਾਹਜਹਾਂਪੁਰ ਦੇ ਇਕ ਲਾਅ ਕਾਲਜ ਦੀ ਵਿਦਿਆਰਥਣ ਨਾਲ ਯੌਨ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਸਵਾਮੀ ਚਿਨਮਯਾਨੰਦ ਨੂੰ ਐੱਸ.ਆਈ.ਟੀ. ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ।'' ਕੋਰਟ ਨੇ ਚਿਨਮਯਾਨੰਦ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਜੇਲ ਭੇਜਣ ਦਾ ਆਦੇਸ਼ ਦਿੱਤਾ ਹੈ।

PunjabKesari


author

DIsha

Content Editor

Related News