ਲੋਕ ''Heart'' ਲਈ ਹੋਏ ਵਧੇਰੇ ਫਿਕਰਮੰਦ, 30 ਫੀਸਦੀ ਵਧੀ ਸਿਹਤ ਜਾਂਚ

Friday, Oct 10, 2025 - 04:12 PM (IST)

ਲੋਕ ''Heart'' ਲਈ ਹੋਏ ਵਧੇਰੇ ਫਿਕਰਮੰਦ, 30 ਫੀਸਦੀ ਵਧੀ ਸਿਹਤ ਜਾਂਚ

ਨੈਸ਼ਨਲ ਡੈਸਕ- ਇਕ ਹਾਲੀਆ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਸਾਲ ਦਿੱਲੀ-ਐੱਨਸੀਆਰ ਖੇਤਰ 'ਚ ਦਿਲ ਨਾਲ ਸੰਬੰਧਤ ਉੱਚ ਪੱਧਰੀ ਜਾਂਚਾਂ ਜਿਵੇਂ ਕਿ ਸੀਟੀ ਕੋਰੋਨਰੀ ਐਂਜੀਓਗ੍ਰਾਫੀ ਅਤੇ ਟ੍ਰੇਡਮਿਲ ਟੈਸਟ (ਟੀਐੱਮਟੀ) ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਇਸ ਸਾਲ ਕਾਫੀ ਤੇਜ਼ੀ ਨਾਲ ਵਧੀ ਹੈ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਲੋਕ ਹੁਣ ਦਿਲ ਦੀਆਂ ਬੀਮਾਰੀਆਂ ਬਾਰੇ ਜ਼ਿਆਦਾ ਜਾਗਰੂਕ ਹੋ ਰਹੇ ਹਨ ਤੇ ਉਨ੍ਹਾਂ ਦੀ ਸ਼ੁਰੂਆਤੀ ਪਛਾਣ ‘ਤੇ ਧਿਆਨ ਦੇ ਰਹੇ ਹਨ।

ਜਨਵਰੀ ਤੋਂ ਅਗਸਤ 2025 ਦੇ ਦਰਮਿਆਨ ਕੀਤੇ ਗਏ ਇਸ ਵਿਸ਼ਲੇਸ਼ਣ ‘ਚ ਪਤਾ ਲੱਗਿਆ ਕਿ ਟੀਐੱਮਟੀ ਟੈਸਟਾਂ ‘ਚ 34.6 ਫੀਸਦੀ ਅਤੇ ਸੀਟੀ ਕੋਰੋਨਰੀ ਐਂਜੀਓਗ੍ਰਾਫੀ ‘ਚ 30.6 ਫੀਸਦੀ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਇਕੋਕਾਰਡੀਓਗ੍ਰਾਫੀ ਜਾਂਚਾਂ 'ਚ ਵੀ ਕਰੀਬ 10 ਫੀਸਦੀ ਵਾਧਾ ਦੇਖਿਆ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਬਦੀਲੀ ਖਾਸਕਰ ਜਵਾਨ ਅਤੇ ਮੱਧ ਉਮਰ ਦੇ ਲੋਕਾਂ 'ਚ ਸਿਹਤ ਪ੍ਰਤੀ ਵਧ ਰਹੀ ਜਾਗਰੂਕਤਾ ਅਤੇ ਡਾਕਟਰੀ ਜਗਤ ਵੱਲੋਂ ਦਿਲ ਦੀਆਂ ਬੀਮਾਰੀਆਂ ਦੀ ਪਹਿਲਾਂ ਪਛਾਣ ‘ਤੇ ਦਿੱਤੇ ਜਾ ਰਹੇ ਜ਼ੋਰ ਕਾਰਨ ਆਈ ਹੈ।

‘ਮਹਾਜਨ ਇਮੇਜਿੰਗ ਐਂਡ ਲੈਬਜ਼’ ਵਲੋਂ ਕੀਤੇ ਗਏ ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਸੀਟੀ ਕੋਰੋਨਰੀ ਐਂਜੀਓਗ੍ਰਾਫੀ ਨੂੰ ਲੋਕ ਇਕ ਸੁਰੱਖਿਅਤ ਅਤੇ ਘੱਟ ਰੇਡੀਏਸ਼ਨ ਵਾਲੀ ਪ੍ਰਕਿਰਿਆ ਹੋਣ ਕਰਕੇ ਤਰਜੀਹ ਦੇ ਰਹੇ ਹਨ। ਲੈਬ ਦੇ ਸੀਓਓ ਕਬੀਰ ਮਹਾਜਨ ਨੇ ਕਿਹਾ ਕਿ “ਅਸੀਂ ਸਿਹਤ ਪ੍ਰਤੀ ਜਾਗਰੂਕਤਾ 'ਚ ਲਗਾਤਾਰ ਵਾਧਾ ਦੇਖ ਰਹੇ ਹਾਂ, ਖਾਸ ਤੌਰ 'ਤੇ 25 ਤੋਂ 45 ਸਾਲ ਦੀ ਉਮਰ ਵਾਲਿਆਂ ਵਿਚ। ਲੋਕ ਹੁਣ ਬੀਮਾਰੀ ਦੇ ਲੱਛਣਾਂ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਜਾਂਚ ਕਰਵਾ ਰਹੇ ਹਨ।” ਲੈਬ ਦੇ ਸੰਸਥਾਪਕ ਅਤੇ ਚੇਅਰਮੈਨ ਹਰਸ਼ ਮਹਾਜਨ ਨੇ ਵੀ ਕਿਹਾ ਕਿ ''ਜਵਾਨਾਂ 'ਚ ਅਚਾਨਕ ਦਿਲ ਨਾਲ ਸੰਬੰਧਤ ਮੌਤਾਂ ਦੇ ਵਧ ਰਹੇ ਮਾਮਲਿਆਂ ਕਾਰਨ ਲੋਕ ਹੁਣ ਨਿਯਮਿਤ ਤੌਰ 'ਤੇ ਦਿਲ ਦੀ ਜਾਂਚ ਕਰਵਾਉਣ ਵੱਲ ਰੁਝਾਨੀ ਹੋ ਰਹੇ ਹਨ, ਜੋ ਸਿਹਤ ਪ੍ਰਤੀ ਇਕ ਸਕਾਰਾਤਮਕ ਬਦਲਾਅ ਦੀ ਨਿਸ਼ਾਨੀ ਹੈ।”

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News