ਦੰਗਾਗ੍ਰਸਤ ਉੱਤਰ-ਪੂਰਬੀ ਦਿੱਲੀ 'ਚ ਹਾਲਾਤ ਸ਼ਾਂਤੀਪੂਰਨ, ਪਟੜੀ 'ਤੇ ਵਾਪਿਸ ਆ ਰਹੀ ਹੈ ਜ਼ਿੰਦਗੀ

Saturday, Feb 29, 2020 - 12:34 PM (IST)

ਦੰਗਾਗ੍ਰਸਤ ਉੱਤਰ-ਪੂਰਬੀ ਦਿੱਲੀ 'ਚ ਹਾਲਾਤ ਸ਼ਾਂਤੀਪੂਰਨ, ਪਟੜੀ 'ਤੇ ਵਾਪਿਸ ਆ ਰਹੀ ਹੈ ਜ਼ਿੰਦਗੀ

ਨਵੀਂ ਦਿੱਲੀ—ਉੱਤਰ-ਪੂਰਬੀ ਦਿੱਲੀ 'ਚ ਅੱਜ ਭਾਵ ਸ਼ਨੀਵਾਰ ਸਵੇਰਸਾਰ ਹਾਲਾਤ ਸ਼ਾਂਤੀਪੂਰਨ ਰਹੇ। ਸਥਾਨਿਕ ਨਿਵਾਸੀ ਇਸ ਹਫਤੇ ਦੀ ਸ਼ੁਰੂਆਤ ਦੌਰਾਨ ਇਲਾਕੇ 'ਚ ਹੋਏ ਸੰਪਰਦਾਇਕ ਦੰਗਿਆਂ 'ਚ ਹੋਏ ਨੁਕਸਾਨ ਤੋਂ ਹੌਲੀ-ਹੌਲੀ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੁਰੱਖਿਆ ਕਰਮਚਾਰੀ ਫਲੈਗ ਮਾਰਚ ਕੱਢ ਰਹੇ ਹਨ ਅਤੇ ਸਥਾਨਿਕ ਲੋਕਾਂ ਦਾ ਡਰ ਖਤਮ ਕਰਨ ਲਈ ਰੋਜ਼ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ। ਉਹ ਸਥਾਨਿਕ ਨਿਵਾਸੀਆਂ ਨਾਲ ਸੋਸ਼ਲ ਮੀਡੀਆ 'ਤੇ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਉਸ ਦੀ ਪੁਲਸ ਨੂੰ ਸ਼ਿਕਾਇਤ ਕਰਨ ਦੀ ਬੇਨਤੀ ਕਰ ਰਹੇ ਹਨ। ਇਸ ਦੌਰਾਨ ਮਾਹਰਾਂ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਇਕ ਵਟਸਐਪ ਨੰਬਰ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ 'ਤੇ ਲੋਕਾਂ ਨੂੰ ਅਜਿਹੇ ਮੈਸੇਜ ਅੱਗੇ ਤੋਂ ਨਾ ਭੇਜਣ ਦੀ ਅਪੀਲ ਕਰੇਗੀ ਕਿਉਂਕਿ ਭਾਈਚਾਰਿਆਂ 'ਚ ਦੁਸ਼ਮਣੀ ਪੈਦਾ ਕਰਨ ਵਾਲੇ ਅਜਿਹੇ ਮੈਸੇਜਾਂ ਨੂੰ ਪ੍ਰਸਾਰਿਤ ਕਰਨਾ ਇਕ ਅਪਰਾਧ ਹੈ। ਇਸ ਕਦਮ ਦਾ ਮਕਸਦ ਸੋਸ਼ਲ ਮੀਡੀਆ 'ਤੇ ਅਫਵਾਹਾਂ ਨਾਲ ਨਿਪਟਣਾ ਹੈ। ਦੰਗਾ ਪੀੜਤਾਂ ਦੇ ਰਿਸ਼ਤੇਦਾਰ ਜੀ.ਟੀ.ਬੀ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਆਪਣੇ ਪਰਿਵਾਰ ਦੀਆਂ ਲਾਸ਼ਾਂ ਮਿਲਣ ਲਈ ਉਡੀਕ 'ਚ ਬੈਠੇ ਹਨ।

ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਬਾਬਰਪੁਰ, ਚਾਂਦਬਾਗ, ਸ਼ਿਵ ਵਿਹਾਰ, ਭਜਨਪੁਰਾ, ਯੁਮਨਾ ਵਿਹਾਰ ਇਲਾਕਿਆਂ 'ਚ ਹਿੰਸਾ 'ਚ ਲਗਭਗ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਹਿੰਸਕ ਭੀੜ ਨੇ ਮਕਾਨਾਂ, ਦੁਕਾਨਾਂ , ਵਾਹਨਾਂ ਸਮੇਤ ਇਕ ਪੈਟਰੋਲ ਪੰਪ ਫੂਕ ਦਿੱਤਾ ਅਤੇ ਸਥਾਨਿਕ ਲੋਕਾਂ ਅਤੇ ਪੁਲਸ ਕਰਮਚਾਰੀਆਂ 'ਤੇ ਪਥਰਾਅ ਵੀ ਕੀਤਾ।


author

Iqbalkaur

Content Editor

Related News