ਪਟਨਾ ’ਚ ਕੋਵਿਡ ਵੈਕਸੀਨ ਦਾ ਝਾਂਸਾ ਦੇ ਕੇ ਕੁੜੀ ਨਾਲ ਸਮੂਹਕ ਜਬਰ-ਜ਼ਨਾਹ

Thursday, Apr 29, 2021 - 09:55 AM (IST)

ਪਟਨਾ ’ਚ ਕੋਵਿਡ ਵੈਕਸੀਨ ਦਾ ਝਾਂਸਾ ਦੇ ਕੇ ਕੁੜੀ ਨਾਲ ਸਮੂਹਕ ਜਬਰ-ਜ਼ਨਾਹ

ਪਟਨਾ- ਇੱਥੇ ਕੋਵਿਡ ਵੈਕਸੀਨ ਲਗਵਾਨੇ ਦਾ ਝਾਂਸਾ ਦੇ ਕੇ ਇਕ ਕੁੜੀ ਨਾਲ ਕਥਿਤ ਤੌਰ ’ਤੇ 2 ਲੋਕਾਂ ਨੇ ਸਮੂਹਕ ਜਬਰ-ਜ਼ਨਾਹ ਕੀਤਾ। ਮੁਲਜ਼ਮਾਂ ਦੀ ਪਛਾਣ ਰੌਕੀ ਅਤੇ ਮੌਂਟੂ ਦੇ ਰੂਪ ’ਚ ਕੀਤੀ ਗਈ। ਪੁਲਸ ਨੇ ਕਿਹਾ ਕਿ ਰੌਕੀ ਅਤੇ ਮੌਂਟੂ ਨੇ ਪੀੜਤਾ ਨੂੰ ਮੰਗਲਵਾਰ ਸ਼ਾਮ ਇਕ ਸਿਹਤ ਕੇਂਦਰ ’ਚ ਕੋਰੋਨਾ ਵੈਕਸੀਨ ਲਗਵਾਉਣ ਬਾਰੇ ਭਰੋਸੇ ’ਚ ਲਿਆ ਸੀ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਦਾਖ਼ਲ ਕਰਵਾਉਣ ਲਈ ਭਟਕਦਾ ਰਿਹੈ ਬੇਬੱਸ ਪਿਤਾ, ਮਾਸੂਮ ਨੇ ਗੋਦ 'ਚ ਤੋੜਿਆ ਦਮ

ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕੁੜੀ ਨੂੰ ਯਮੁਨਾਪੁਰ ਖੇਤਰ ’ਚ ਇਕ ਸੁੰਨਸਾਨ ਘਰ ’ਚ ਲੈ ਗਏ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੀੜਤਾ ਨੇ ਘਰ ਪਹੁੰਚ ਕੇ ਆਪਣੇ ਪਰਿਵਾਰਿਕ ਮੈਬਰਾਂ ਨੂੰ ਆਪ ਬੀਤੀ ਸੁਣਾਈ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਮੁਲਜ਼ਮਾਂ ਦੇ ਘਰਾਂ ’ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ


author

DIsha

Content Editor

Related News