ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਨੂੰ 2 ਤੋਂ 3 ਮਹੀਨਿਆਂ ਲਈ ਲੈਣਾ ਚਾਹੀਦੈ ਬਲੱਡ ਥਿਨਰ : ਰਿਪੋਰਟ

Sunday, Jun 06, 2021 - 08:01 PM (IST)

ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਨੂੰ 2 ਤੋਂ 3 ਮਹੀਨਿਆਂ ਲਈ ਲੈਣਾ ਚਾਹੀਦੈ ਬਲੱਡ ਥਿਨਰ : ਰਿਪੋਰਟ

ਨਵੀਂ ਦਿੱਲੀ - ਕੋਵਿਡ -19 ਤੋਂ ਠੀਕ ਹੋਣ ਵਾਲੇ ਮਰੀਜ਼ ਹਮੇਸ਼ਾਂ ਇਹ ਪ੍ਰਸ਼ਨ ਪੁੱਛਦੇ ਹਨ ਕਿ ਉਨ੍ਹਾਂ ਨੂੰ ਐਂਟੀਕੋਆਗੂਲੈਂਟਸ  ਜਿਸ ਨੂੰ ਖੂਨ ਪਤਲਾ ਕਰਨ ਵਾਲਾ ਵੀ ਕਿਹਾ ਜਾਂਦਾ ਹੈ ਕਿੰਨੇ ਦਿਨ ਲੈਣਾ ਚਾਹੀਦਾ ਹੈ। ਨਵੇਂ ਪ੍ਰੋਟੋਕੋਲ ਦੇ ਤਹਿਤ ਡਾਕਟਰ ਹੁਣ ਕੋਵਿਡ -19 ਤੋਂ ਠੀਕ ਹੋਏ ਮਰੀਜ਼ਾਂ ਨੂੰ ਦੋ ਤੋਂ ਤਿੰਨ ਮਹੀਨਿਆਂ ਲਈ ਖੂਨ ਪਤਲਾ ਕਰਨ ਦੀ ਸਲਾਹ ਦੇ ਰਹੇ ਹਨ। ਇਹ ਜਾਣਕਾਰੀ ਕੋਵਿਡ ਪ੍ਰਬੰਧਨ ਅਤੇ ਦੇਖਭਾਲ ਟੀਮ ਦੁਆਰਾ ਦਿੱਤੀ ਗਈ ਹੈ, ਜਿਸ ਨੂੰ ਕੋਰ ਟੀਮ ਵੀ ਕਿਹਾ ਜਾਂਦਾ ਹੈ। ਟੀਮ ਦਾ ਕਹਿਣਾ ਹੈ ਕਿ ਭਾਵੇਂ ਕੋਈ ਜਵਾਨ ਹੈ ਜਾਂ ਬੁੱਢਾ ਉਨ੍ਹਾਂ ਨੂੰ ਦੋ ਤੋਂ ਤਿੰਨ ਮਹੀਨਿਆਂ ਲਈ ਐਂਟੀਕੋਆਗੂਲੈਂਟਸ ਲੈਣਾ ਪਏਗਾ।

ਇਹ ਵੀ ਪੜ੍ਹੋ : ਜ਼ੋਮੈਟੋ ਤੇ ਸਵਿੱਗੀ ਦਾ ਵਧ ਸਕਦੈ ਸੰਕਟ, 25 ਫ਼ੀਸਦੀ ਰੈਸਟੋਰੈਂਟ ਵਾਲਿਆਂ ਨੇ ਲੱਭਿਆ ਬਦਲ

ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਅਚਾਨਕ ਪੈ ਰਿਹੈ ਦਿਲ ਦਾ ਦੌਰਾ

ਤੁਹਾਨੂੰ ਦੱਸ ਦੇਈਏ ਕਿ ਡਾਕਟਰਾਂ ਨੂੰ ਹਾਲ ਹੀ ਦੇ ਮਾਮਲਿਆਂ ਤੋਂ ਪਤਾ ਚੱਲਿਆ ਹੈ ਕਿ ਕੋਵਿਡ -19 ਤੋਂ ਠੀਕ ਹੋਏ ਮਰੀਜ਼ਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਜਾਂ ਬ੍ਰੇਨ ਸਟ੍ਰੋਕ ਦੀ ਸਮੱਸਿਆ ਆ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਉਹ ਮਰੀਜ਼ ਜੋ ਕੋਰੋਨਾ ਤੋਂ ਠੀਕ ਹੋਏ ਹਨ ਉਨ੍ਹਾਂ ਮਰੀਜਾਂ ਨੂੰ 2 ਤੋਂ 3 ਮਹੀਨਿਆਂ ਲਈ ਖੂਨ ਪਤਲਾ ਕਰਨ ਵਾਲੇ ਬਲੱਡ ਥਿਨਰ ਦਾ ਇਸਤੇਮਾਲ ਕਰਨ ਲਈ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਘਰ ਬੈਠੇ ਲੱਖਾਂ ਰੁਪਏ ਜਿੱਤਣ ਦਾ ਮੌਕਾ, ਬਸ ਕਰਨਾ ਹੋਵੇਗਾ ਇਹ ਕੰਮ

ਡਾ: ਅਜੀਤ ਸਿੰਘ, ਸੁਪਰਡੈਂਟ ਰਾਜਸਥਾਨ ਸਿਹਤ ਵਿਗਿਆਨ ਯੂਨੀਵਰਸਿਟੀ(RUHS) ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਵਿਚ ਮਰੀਜ਼ ਪੂਰੀ ਤਰ੍ਹਾਂ ਆਕਸੀਜਨ 'ਤੇ ਨਿਰਭਰ ਕਰਦਾ ਹੈ, ਅਜਿਹੇ ਸਮੇਂ 15 ਦਿਨਾਂ ਦੀ ਸਿਹਤਯਾਬੀ ਦੇ ਬਾਅਦ ਵੀ ਜਵਾਨ ਲੋਕਾਂ ਵਿਚ ਇਹ ਸੰਕਰਮਣ ਪਾਇਆ ਗਿਆ ਹੈ। ਇਸੇ ਲਈ ਐਂਟੀਕੋਆਗੂਲੈਂਟਸ ਨੂੰ 2 ਤੋਂ 3 ਮਹੀਨਿਆਂ ਤਕ ਲੈਣਾ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਉਸ ਨੇ ਕਿਹਾ ਹੈ ਕਿ ਮਰੀਜ਼ਾਂ ਵਿਚ ਜੋ ਲੱਛਣ ਦਿਖਾਈ ਦੇ ਰਹੇ ਹਨ, ਜੋ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ, ਉਹ ਦਿਲ ਦੇ ਦੌਰੇ ਦਾ ਕਾਰਨ ਬਣ ਰਹੇ ਹਨ।

ਇਨ੍ਹਾਂ ਤੋਂ ਇਲਾਵਾ SMS ਕਾਲਜ ਦੇ ਪ੍ਰਿੰਸੀਪਲ ਅਤੇ ਕੰਟਰੋਲਰ ਡਾ. ਸੁਧੀਰ ਭੰਡਾਰੀ ਜੋ ਕਿ ਕੋਰ ਟੀਮ ਦੇ ਮੁਖੀ ਵੀ ਹਨ, ਨੇ ਕਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਅਤੇ ਬਜ਼ੁਰਗ ਲੋਕਾਂ ਨੂੰ ਦਿਲ ਦਾ ਦੌਰਾ ਪਿਆ ਹੈ। ਇਸੇ ਲਈ ਐਸ.ਐਮ.ਐਸ. ਹਸਪਤਾਲ ਦੇ ਦਿਲ ਦੇ ਮਾਹਰ ਅਜਿਹੇ ਲੋਕਾਂ ਨੂੰ ਬਚਾਉਣ ਵਿਚ ਰੁੱਝੇ ਹੋਏ ਹਨ। ਅਜਿਹੀ ਸਥਿਤੀ ਵਿਚ ਹੁਣ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਵੀ ਐਂਟੀਕੋਆਗੂਲੈਂਟਸ ਜਾਰੀ ਰੱਖਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਅਸਰ, ਇਸ ਕਾਰਨ ਵੱਧ ਹੋਈ ਆਂਡਿਆਂ ਦੀ ਮੰਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News