DDCA ਮਾਣਹਾਨੀ ਕੇਸ: ਪਟਿਆਲਾ ਹਾਊਸ ਕੋਰਟ ਨੇ ਕੇਜਰੀਵਾਲ ਅਤੇ ਕੀਰਤੀ ਆਜ਼ਾਦ ਨੂੰ ਕੀਤਾ ਬਰੀ

04/19/2018 5:32:13 PM

ਨਵੀਂ ਦਿੱਲੀ— ਪਟਿਆਲਾ ਹਾਊਸ ਕੋਰਟ ਨੇ ਅਰਵਿੰਦ ਕੇਜਰੀਵਾਲ ਅਤੇ ਕੀਰਤੀ ਆਜ਼ਾਦ ਨੂੰ ਡੀ.ਡੀ.ਸੀ.ਏ. ਮਾਣਹਾਨੀ ਮਾਮਲੇ 'ਚ ਬਰੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਕੇਜਰੀਵਾਲ ਅਤੇ ਕੀਰਤੀ ਆਜ਼ਾਦ ਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ ਹਨ। ਚੇਤਨ ਚੌਹਾਨ ਅਤੇ ਡੀ.ਡੀ.ਸੀ.ਏ. ਨੇ ਮਿਲ ਕੇ ਕੇਜਰੀਵਾਲ ਅਤੇ ਆਜ਼ਾਦ 'ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। ਅਰਵਿੰਦ ਅਤੇ ਕੀਰਤੀ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ।
ਦਿੱਲੀ ਜ਼ਿਲਾ ਅਤੇ ਕ੍ਰਿਕਟ ਸੰਘ (ਡੀ.ਡੀ.ਸੀ.ਏ.) ਅਤੇ ਡੀ.ਡੀ.ਸੀ.ਏ. ਦੇ ਉੱਪ ਪ੍ਰਧਾਨ ਚੇਤਨ ਚੌਹਾਨ ਦੀ ਅਪਰਾਧਕ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਇਹ ਫੈਸਲਾ ਲਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਨੇਤਾ ਕੀਰਤੀ ਆਜ਼ਾਦ ਦੇ ਖਿਲਾਫ ਦਾਇਰ ਪਟੀਸ਼ਨ 'ਚ ਇਹ ਕਿਹਾ ਗਿਆ ਸੀ ਕਿ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਡੀ.ਡੀ.ਸੀ.ਏ. 'ਚ ਆਰਥਿਕ ਘਪਲਾ ਸਮੇਤ ਸੈਕਸ ਰੈਕੇਟ ਵਰਗੇ ਮਾਮਲੇ ਸਾਹਮਣੇ ਆਏ ਹਨ।
ਪਟੀਸ਼ਨ 'ਚ ਕਿਹਾ ਗਿਆ ਸੀ ਕਿ ਡੀ.ਡੀ.ਸੀ.ਏ. ਖਿਡਾਰੀਆਂ ਦੀ ਚੋਣ ਕਰਨ ਦੇ ਬਦਲੇ ਯੌਨ ਸੰਬੰਧ ਬਣਾਉਣ ਦੀ ਮੰਗ ਕਰਦਾ ਹੈ। ਇਸ ਬਿਆਨ 'ਚ ਕੀਰਤੀ ਆਜ਼ਾਦ ਨੇ ਸਹਿਮਤੀ ਜ਼ਾਹਰ ਕੀਤੀ ਸੀ। ਡੀ.ਡੀ.ਸੀ.ਏ. ਅਤੇ ਚੇਤਨ ਚੌਹਾਨ ਨੇ ਕੇਜਰੀਵਾਲ ਅਤੇ ਕੀਰਤੀ ਆਜ਼ਾਦ ਦੋਹਾਂ 'ਤੇ ਮਾਣਹਾਨੀ ਦਾ ਮੁਕੱਦਮਾ ਦਰਜਦ ਕਰਵਾਇਆ ਸੀ। ਲੰਬੇ ਸਮੇਂ ਤੋਂ ਅਰਵਿੰਦ ਕੇਜਰੀਵਾਲ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ।


Related News