ਯਾਤਰੀ ਗੱਡੀਆਂ 17 ਮਈ ਤੱਕ ਬੰਦ, ਰਾਜਾਂ ਦੀ ਅਪੀਲ 'ਤੇ ਹੀ ਚੱਲਣਗੀਆਂ ਵਿਸ਼ੇਸ਼ ਟਰੇਨਾਂ

Saturday, May 02, 2020 - 08:00 PM (IST)

ਯਾਤਰੀ ਗੱਡੀਆਂ 17 ਮਈ ਤੱਕ ਬੰਦ, ਰਾਜਾਂ ਦੀ ਅਪੀਲ 'ਤੇ ਹੀ ਚੱਲਣਗੀਆਂ ਵਿਸ਼ੇਸ਼ ਟਰੇਨਾਂ

ਰਾਂਚੀ (ਪ. ਸ.) : ਰੇਲਵੇ ਨੇ ਐਲਾਨ ਕੀਤਾ ਹੈ ਕਿ ਦੇਸ਼ 'ਚ ਲਾਕਡਾਊਨ 17 ਮਈ ਤੱਕ ਵਧਾਏ ਜਾਣ ਦੇ ਫੈਸਲੇ ਨੂੰ ਦੇਖਦੇ ਹੋਏ ਹੁਣ ਸਾਰੇ ਯਾਤਰੀ ਟਰੇਨਾਂ ਨੂੰ 17 ਮਈ ਤੱਕ ਲਈ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਨਾ ਤਾਂ ਕੋਈ ਯਾਤਰੀ ਟਰੇਨ ਚੱਲੇਗੀ ਅਤੇ ਨਹੀਂ ਹੀ ਕਿਸੇ ਤਰ੍ਹਾਂ ਦੇ ਰੇਲਵੇ ਟਿਕਟ ਜਾਰੀ ਕੀਤੇ ਜਾਣਗੇ। ਇਸ ਦੌਰਾਨ ਸਟੇਸ਼ਨ 'ਤੇ ਕਿਸੇ ਯਾਤਰੀ ਨੂੰ ਆਉਣ ਦੀ ਲੋੜ ਨਹੀਂ ਹੈ।

ਰੇਲਵੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਸ਼ੇਸ਼ ਯਾਤਰੀ ਟਰੇਨਾਂ ਸਿਰਫ ਰਾਜ ਸਰਕਾਰਾਂ ਦੀ ਅਪੀਲ 'ਤੇ ਚਲਾਈ ਜਾਵੇਗੀ ਅਤੇ ਜੇਕਰ ਕਿਸੇ ਨੂੰ ਯਾਤਰਾ ਕਰਣੀ ਹੈ ਤਾਂ ਉਸ ਨੂੰ ਸਬੰਧਿਤ ਰਾਜਾਂ ਨਾਲ ਸੰਪਰਕ ਕਰਣਾ ਹੋਵੇਗਾ। ਵਿਸ਼ੇਸ਼ ਟਰੇਨਾਂ 'ਚ ਉਨ੍ਹਾਂ ਲੋਕਾਂ ਨੂੰ ਯਾਤਰਾ ਕਰਣ ਦੀ ਮਨਜ਼ੂਰੀ ਹੋਵੇਗੀ ਜਿਨ੍ਹਾਂ ਦੀ ਸੂਚੀ ਸਬੰਧਿਤ ਰਾਜ ਦੇ ਅਧਿਕਾਰੀਆਂ ਵੱਲੋਂ ਆਵੇਗੀ ਇਨ੍ਹਾਂ ਟਰੇਨਾਂ ਲਈ ਰੇਲਵੇ ਆਪਣੇ ਵੱਲੋਂ ਕੋਈ ਟਿਕਟ ਨਹੀਂ ਜਾਰੀ ਕਰ ਰਿਹਾ ਹੈ।


author

Inder Prajapati

Content Editor

Related News