ਯਾਤਰੀ ਨੇ ਗਲਤੀ ਨਾਲ ਛੂਹਿਆ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ, ਵੱਜਿਆ ਅਲਾਰਮ, ਫਿਰ...
Saturday, Oct 03, 2026 - 09:54 AM (IST)
ਹੈਦਰਾਬਾਦ (ਏਜੰਸੀ) - ਹੈਦਰਾਬਾਦ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ 35 ਸਾਲਾ ਯਾਤਰੀ ਨੇ ਗਲਤੀ ਨਾਲ ਜਹਾਜ਼ ਦੇ ਐਮਰਜੈਂਸੀ ਨਿਕਾਸ ਦਰਵਾਜ਼ੇ ਦਾ ਹੈਂਡਲ ਛੂਹ ਦਿੱਤਾ। ਹੈਂਡਲ ਨੂੰ ਹੱਥ ਲਗਾਉਂਦੇ ਸਾਰ ਹੀ ਸੈਂਸਰ ਦਾ ਐਮਰਜੈਂਸੀ ਅਲਾਰਮ ਵੱਜ ਗਿਆ, ਜਿਸ ਨਾਲ ਸਨਸਨੀ ਫੈਲ ਗਈ। ਇਸ ਘਟਨਾ ਤੋਂ ਬਾਅਦ ਵਿਅਕਤੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ ਰਚਾਇਆ ਵਿਆਹ, ਫਿਰ ਗੁੱਸੇ 'ਚ ਪਰਿਵਾਰ ਨੇ...
ਪੁਲਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਹੈਦਰਾਬਾਦ ਤੋਂ ਕਡੱਪਾ ਜਾਣ ਵਾਲਾ ਜਹਾਜ਼ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਰ. ਜੀ. ਆਈ. ਏ.) ਤੋਂ ਉਡਾਣ ਭਰਨ ਵਾਲਾ ਸੀ। ਆਰ. ਜੀ. ਆਈ. ਏ. ਪੁਲਸ ਚੌਕੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਜਦੋਂ ਖੜ੍ਹਾ ਸੀ, ਉਸ ਦੌਰਾਨ ਸੀਟ ਠੀਕ ਕਰਦੇ ਸਮੇਂ ਯਾਤਰੀ ਨੇ ਗਲਤੀ ਨਾਲ ਨਿਕਾਸ ਦਰਵਾਜ਼ੇ ਦਾ ਹੈਂਡਲ ਛੂਹ ਦਿੱਤਾ। ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਯਾਤਰੀ ਨੂੰ ਜਹਾਜ਼ ਤੋਂ ਉਤਾਰ ਦਿੱਤਾ। ਇਸ ਤੋਂ ਬਾਅਦ ਯਾਤਰੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਯਾਤਰੀ ਤੋਂ ਇਕ ਲਿਖਤੀ ਬਿਆਨ ਲੈ ਕੇ ਉਸ ਨੂੰ ਜਾਣ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਿਓ ਦੇ ਮੋਹ 'ਚ ਅੰਨ੍ਹੇ ਹੋਏ ਧੀ-ਪੁੱਤ! ਮੁੜ ਜਿਊਂਦਾ ਹੋਣ ਦੀ ਉਮੀਦ 'ਚ 4 ਸਾਲ ਫ੍ਰੀਜ਼ਰ ’ਚ ਰੱਖੀ ਮ੍ਰਿਤਕ ਦੇਹ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
