ਫਲਾਈਟ ''ਚ ਮਹਿਲਾ ਯਾਤਰੀ ਨੇ ਕੀਤੀ ਇਤਰਾਜ਼ਯੋਗ ਹਰਕਤ, ਫਲਾਈਟ ਅਟੈਂਡੈਂਟ ਨੇ ਲਿਆ ਐਕਸ਼ਨ

Tuesday, Sep 29, 2026 - 10:35 PM (IST)

ਫਲਾਈਟ ''ਚ ਮਹਿਲਾ ਯਾਤਰੀ ਨੇ ਕੀਤੀ ਇਤਰਾਜ਼ਯੋਗ ਹਰਕਤ, ਫਲਾਈਟ ਅਟੈਂਡੈਂਟ ਨੇ ਲਿਆ ਐਕਸ਼ਨ

ਵਾਸ਼ਿੰਗਟਨ : ਅਮਰੀਕਾ ਵਿੱਚ ਬਾਜੀਮੋਰ ਤੋਂ ਮਿਆਮੀ ਜਾ ਰਹੀ ਇੱਕ ਫਲਾਈਟ ਵਿੱਚ ਮਹਿਲਾ ਯਾਤਰੀ ਵੱਲੋਂ ਉਡਾਣ ਦੌਰਾਨ ਇਤਰਾਜ਼ਯੋਗ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਉਡਾਣ ਦੌਰਾਨ ਮਹਿਲਾ ਨੇ ਆਪਣੇ ਕੱਪੜੇ ਉਤਾਰ ਦਿੱਤੇ, ਜਿਸ ਤੋਂ ਬਾਅਦ ਹੋਰ ਯਾਤਰੀਆਂ ਦੇ ਪਰੇਸ਼ਾਨ ਹੋਣ 'ਤੇ ਫਲਾਈਟ ਅਟੈਂਡੈਂਟ ਨੇ ਉਸ ਨੂੰ ਰੋਕਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਜਹਾਜ਼ ਦੇ ਮਿਆਮੀ ਪਹੁੰਚਦਿਆਂ ਹੀ ਪੁਲਸ ਨੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ।

ਰਿਪੋਰਟਾਂ ਅਨੁਸਾਰ ਇਹ ਘਟਨਾ 11 ਸਤੰਬਰ ਦੀ ਦੱਸੀ ਜਾ ਰਹੀ ਹੈ। ਬਾਜੀਮੋਰ ਤੋਂ ਮਿਆਮੀ ਜਾ ਰਹੀ ਇਸ ਫਲਾਈਟ ਦੇ ਉਡਾਣ ਭਰਨ ਤੋਂ ਲਗਭਗ 20 ਮਿੰਟ ਬਾਅਦ ਸੀਟ ਨੰਬਰ 9D 'ਤੇ ਬੈਠੀ ਮਹਿਲਾ ਦੀਆਂ ਹਰਕਤਾਂ ਬਾਰੇ ਇੱਕ ਯਾਤਰੀ ਨੇ ਫਲਾਈਟ ਅਟੈਂਡੈਂਟ ਗੈਬ੍ਰੀਅਲ ਬੈਰੇਰੋ ਕੋਲ ਸ਼ਿਕਾਇਤ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਫਲਾਈਟ ਅਟੈਂਡੈਂਟ ਨੇ ਮਹਿਲਾ ਨੂੰ ਕੱਪੜੇ ਪਾਉਣ ਲਈ ਕਿਹਾ, ਜਿਸ ਨੂੰ ਮਹਿਲਾ ਨੇ ਮੰਨ ਲਿਆ ਅਤੇ ਕੁਝ ਦੇਰ ਬਾਅਦ ਉਹ ਸੋ ਗਈ।

ਮਿਆਮੀ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਕਰਨ ਤੋਂ ਬਾਅਦ ਪੁਲਸ ਨੇ ਮਹਿਲਾ ਤੋਂ ਪੁੱਛਗਿੱਛ ਕੀਤੀ। ਪੁਲਸ ਰਿਪੋਰਟ ਅਨੁਸਾਰ ਮਹਿਲਾ ਦੇ ਮੂੰਹੋਂ ਸ਼ਰਾਬ ਦੀ ਤੇਜ਼ ਬੱਦਬੂ ਆ ਰਹੀ ਸੀ। ਮਹਿਲਾ ਨੇ ਦੱਸਿਆ ਕਿ ਬਾਜੀਮੋਰ ਵਿੱਚ ਫਲਾਈਟ ਲਗਭਗ ਦੋ ਘੰਟੇ ਲੇਟ ਹੋਣ ਕਰਕੇ ਉਸ ਨੇ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਕਈ ਡ੍ਰਿੰਕਸ ਲਈਆਂ ਸਨ।

ਉਡਾਣ ਦੌਰਾਨ ਘਟਨਾ ਵਾਪਰਨ ਕਰਕੇ ਮਿਆਮੀ-ਡੇਡ ਸ਼ੇਰਿਫ਼ ਦਫ਼ਤਰ ਨੇ ਮਾਮਲੇ ਦੀ ਜਾਣਕਾਰੀ ਐੱਫ.ਬੀ.ਆਈ. (FBI) ਏਜੰਟ ਜਸਟਿਨ ਹਿਊਸਟਨ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਮੁਤਾਬਕ ਮਹਿਲਾ ਮੈਰੀਲੈਂਡ ਦੇ ਈਸਟਰਨ ਸ਼ੋਰ ਇਲਾਕੇ ਵਿੱਚ ਇੱਕ ਬਾਰ ਅਤੇ ਗ੍ਰਿਲ ਵਿੱਚ ਬਾਰਟੈਂਡਰ ਦਾ ਕੰਮ ਕਰਦੀ ਹੈ।


author

Inder Prajapati

Content Editor

Related News