ਜਹਾਜ਼ ਕ੍ਰੈਸ਼ ਸਾਜ਼ਿਸ਼ ''ਚ ਵੱਡਾ ਖੁਲਾਸਾ: ਕੋ-ਪਾਇਲਟ ਨੂੰ ਪੜ੍ਹਾਇਆ ਸੀ ਇਸਲਾਮੀ ਕੱਟੜਪੰਥ ਦਾ ਪਾਠ, ਨੇਤਨਯਾਹੂ ਦਾ ਦਾਅਵਾ
Friday, Oct 02, 2026 - 06:38 AM (IST)
ਯੇਰੂਸ਼ਲਮ (ਏਜੰਸੀ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਕਿਹਾ ਕਿ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕਥਿਤ ਕੋਸ਼ਿਸ਼ ਵਿਚ ਸ਼ਾਮਲ ਕੋ-ਪਾਇਲਟ ਨੂੰ ‘ਇਸਲਾਮੀ ਕੱਟੜਪੰਥੀ ਵਿਚਾਰਧਾਰਾ ਦਾ ਪਾਠ ਪੜ੍ਹਾਇਆ ਗਿਆ ਸੀ।’ ਹਾਲਾਂਕਿ ਨੇਤਨਯਾਹੂ ਨੇ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਪਾਕਿਸਤਾਨੀ ਏਅਰਸਟ੍ਰਾਈਕ, 10 ਨਾਗਰਿਕਾਂ ਦੀ ਮੌਤ, 9 ਜ਼ਖ਼ਮੀ
ਇਹ ਪੁੱਛੇ ਜਾਣ ’ਤੇ ਕਿ ਕੋ-ਪਾਇਲਟ ਨੂੰ ਕੱਟੜਪੰਥੀ ਬਣਾਉਣ ਵਿਚ ਕਿਸ ਨੇ ਮਦਦ ਕੀਤੀ, ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਇਜ਼ਰਾਈਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਲੋਂ ਕੀਤੀ ਜਾ ਰਹੀ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਨਿਊਜ਼ ਚੈਨਲ ‘ਫੌਕਸ ਨਿਊਜ਼’ ਦੇ ‘ਫੌਕਸ ਐਂਡ ਫ੍ਰੈਂਡਜ਼’ ਪ੍ਰੋਗਰਾਮ ਵਿਚ ਕਿਹਾ, ‘‘ਅਸੀਂ ਜੜ੍ਹ ਤੱਕ ਪਹੁੰਚਾਂਗੇ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
