ਪਸ਼ੁਪਤੀ ਪਾਰਸ ਬਣੇ LJP ਸੰਸਦੀ ਦਲ ਦੇ ਨੇਤਾ, ਲੋਕਸਭਾ ਪ੍ਰਧਾਨ ਓਮ ਬਿੜਲਾ ਨੇ ਦਿੱਤੀ ਮਾਨਤਾ

Monday, Jun 14, 2021 - 11:20 PM (IST)

ਪਸ਼ੁਪਤੀ ਪਾਰਸ ਬਣੇ LJP ਸੰਸਦੀ ਦਲ ਦੇ ਨੇਤਾ, ਲੋਕਸਭਾ ਪ੍ਰਧਾਨ ਓਮ ਬਿੜਲਾ ਨੇ ਦਿੱਤੀ ਮਾਨਤਾ

ਨਵੀਂ ਦਿੱਲੀ/ਪਟਨਾ - ਪਸ਼ੁਪਤੀ ਪਾਰਸ LJP ਸੰਸਦੀ ਦਲ ਦੇ ਨੇਤਾ ਬਣ ਗਏ ਹਨ। ਲੋਕਸਭਾ ਪ੍ਰਧਾਨ ਓਮ ਬਿੜਲਾ ਨੇ ਸੋਮਵਾਰ ਨੂੰ ਦੇਰ ਰਾਤ ਮਾਨਤਾ ਦਿੱਤੀ। ਪਾਰਟੀ ਦੇ ਛੇ ਵਿੱਚੋਂ ਪੰਜ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਆਪਣਾ ਨੇਤਾ ਚੁਣਿਆ ਸੀ ਅਤੇ ਸਪੀਕਰ ਨੂੰ ਪੱਤਰ ਦਿੱਤਾ ਸੀ। ਸਪੀਕਰ ਨੇ ਐੱਲ.ਜੇ.ਪੀ. ਸੰਸਦ ਮੈਂਬਰਾਂ ਨੂੰ ਮੰਗ ਨੂੰ ਸਵੀਕਰ ਕਰ ਲਿਆ ਹੈ। ਪਸ਼ੁਪਤੀ ਪਾਰਸ ਨੂੰ LJP ਦਾ ਸੰਸਦੀ ਦਲ ਦੇ ਨੇਤਾ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ। ਪਹਿਲਾਂ ਚਿਰਾਗ ਪਾਸਵਾਨ ਸੰਸਦੀ ਦਲ ਦੇ ਨੇਤਾ ਸਨ।

ਇਹ ਵੀ ਪੜ੍ਹੋ- ਇੰਸਟਾਗ੍ਰਾਮ ਨੇ ਹਾਈ ਕੋਰਟ ਨੂੰ ਦੱਸਿਆ, ਹਿੰਦੂ ਦੇਵੀ-ਦੇਵਤਿਆਂ ਨਾਲ ਜੁੜੇ ਇਤਰਾਜ਼ਯੋਗ ਕੰਟੈਂਟ ਨੂੰ ਹਟਾਇਆ

ਇਸ ਤੋਂ ਪਹਿਲਾਂ, ਲੋਜਪਾ ਵਿੱਚ ਬਗਾਵਤ ਕਰਣ ਵਾਲੇ ਸੰਸਦ ਪਸ਼ੁਪਤੀ ਪਾਰਸ ਨੇ ਕਿਹਾ ਸੀ ਕਿ ਪਾਰਟੀ ਦੇ 5 ਸੰਸਦ ਮੈਂਭਰ ਇੱਕਜੁਟ ਹਨ ਅਤੇ NDA ਵਿੱਚ ਬਣੇ ਰਹਿਣਗੇ। ਉਨ੍ਹਾਂ ਨੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਵੀ ਤਾਰੀਫ ਕੀਤੀ ਸੀ। ਨੀਤੀਸ਼ ਕੁਮਾਰ ਨੂੰ ਵਿਕਾਸ ਪੁਰਖ ਕਿਹਾ ਪਰ ਜੇ.ਡੀ.ਯੂ. ਵਿੱਚ ਜਾਣ ਦੀਆਂ ਖਬਰਾਂ ਨੂੰ ਗਲਤ ਦੱਸਿਆ ਸੀ।

ਇਹ ਵੀ ਪੜ੍ਹੋ- UP 'ਚ ਹੁਣ ਦੁਕਾਨ-ਮਕਾਨ ਜਾਂ ਜ਼ਮੀਨ ਖਰੀਦਣ ਤੋਂ ਪਹਿਲਾਂ DM ਨੂੰ ਅਰਜ਼ੀ ਦੇਣੀ ਜ਼ਰੂਰੀ

ਪਸ਼ੁਪਤੀ ਕੁਮਾਰ ਪਾਰਸ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ 6 ਸੰਸਦ ਮੈਂਬਰ ਹਨ 5 ਸੰਸਦਾਂ ਦੀ ਇੱਛਾ ਸੀ ਕਿ ਪਾਰਟੀ ਦੀ ਹੋਂਦ ਖ਼ਤਮ ਹੋ ਰਹੀ ਹੈ, ਇਸ ਲਈ ਪਾਰਟੀ ਨੂੰ ਬਚਾਇਆ ਜਾਵੇ। ਮੈਂ ਪਾਰਟੀ ਨੂੰ ਤੋੜਿਆ ਨਹੀਂ ਹਾਂ ਸਗੋਂ ਬਚਾਇਆ ਹੈ। ਚਿਰਾਗ ਪਾਸਵਾਨ ਵਲੋਂ ਕੋਈ ਸ਼ਿਕਾਇਤ ਅਤੇ ਕੋਈ ਇਤਰਾਜ਼ ਨਹੀਂ ਹੈ, ਉਹ ਪਾਰਟੀ ਵਿੱਚ ਰਹਿਣ।

ਇਹ ਵੀ ਪੜ੍ਹੋ- ਜ਼ਮੀਨ 'ਤੇ ਐਡਵਾਂਸ ਸਟ੍ਰਾਈਕ ਕੋਰ, ਹਵਾ 'ਚ ਰਾਫੇਲ... ਚੀਨ ਨੂੰ ਜਵਾਬ ਦੇਣ ਲਈ ਭਾਰਤ ਦੀ ਤਿਆਰੀ

ਬਿਹਾਰ ਦੇ ਹਾਜੀਪੁਰ ਤੋਂ ਐੱਲ.ਜੇ.ਪੀ. ਦੇ ਲੋਕਸਭਾ ਸੰਸਦ ਮੈਂਬਰ ਪਸ਼ੁਪਤੀ ਕੁਮਾਰ ਪਾਰਸ ਨੇ ਕਿਹਾ ਕਿ ਮੈਂ ਇਕੱਲਾ ਮਹਿਸੂਸ ਕਰ ਰਿਹਾ ਹਾਂ। ਪਾਰਟੀ ਦੀ ਵਾਗਡੋਰ ਜਿਨ੍ਹਾਂ ਦੇ ਹੱਥ ਵਿੱਚ ਗਈ। ਪਾਰਟੀ ਦੇ 99 ਫੀਸਦੀ ਕਰਮਚਾਰੀ, ਸੰਸਦ ਮੈਂਬਰ, ਵਿਧਾਇਕ ਅਤੇ ਸਮਰਥਕ ਸਾਰਿਆਂ ਦੀ ਇੱਛਾ ਸੀ ਕਿ ਅਸੀਂ 2014 ਵਿੱਚ ਐੱਨ.ਡੀ.ਏ. ਗਠਜੋੜ ਦਾ ਹਿੱਸਾ ਬਣੀਏ ਅਤੇ ਇਸ ਵਾਰ ਦੀਆਂ ਵਿਧਾਨਸਭਾ ਚੋਣਾਂ ਵਿੱਚ ਵੀ ਹਿੱਸਾ ਬਣੇ ਰਹੇ ਪਰ ਅਜਿਹਾ ਨਹੀਂ ਹੋ ਸਕਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News