ਆਈਸਕ੍ਰੀਮ ਕੋਨ ’ਚ ਮਿਲੀ ਉਂਗਲ ਦਾ ਹਿੱਸਾ ਫੈਕਟਰੀ ਦੇ ਕਰਮਚਾਰੀ ਦਾ ਸੀ, DNA ਜਾਂਚ ''ਚ ਹੋਇਆ ਖੁਲਾਸਾ
Friday, Jun 28, 2024 - 02:34 AM (IST)
ਮੁੰਬਈ (ਭਾਸ਼ਾ) - ਮੁੰਬਈ ਦੇ ਮਲਾਡ ਇਲਾਕੇ ਵਿਚ ਇਕ ਆਈਸਕ੍ਰੀਮ ਕੋਨ ਵਿਚ ਮਿਲੇ ਉਂਗਲ ਦੇ ਹਿੱਸੇ ਦੇ ਮਾਮਲੇ ਵਿਚ ਜਾਂਚ ਦੌਰਾਨ ਅਹਿਮ ਖੁਲਾਸਾ ਹੋਇਆ ਹੈ। ‘ਡੀ. ਐੱਨ. ਏ.’ ਟੈਸਟਿੰਗ ਤੋਂ ਪਤਾ ਲੱਗਾ ਹੈ ਕਿ ਉਂਗਲ ਦਾ ਉਹ ਹਿੱਸਾ ਪੁਣੇ ਦੇ ਇੰਦਾਪੁਰ ’ਚ ਇਕ ਆਈਸਕ੍ਰੀਮ ਫੈਕਟਰੀ ਦੇ ਕਰਮਚਾਰੀ ਦਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਪਾਣੀ ਦੀ ਬੋਤਲ ਦੇ ਪੈਸੇ ਮੰਗਣ ’ਤੇ ਦੋਆਬਾ ਚੌਕ ’ਚ ਗੁੰਡਾਗਰਦੀ, ਦੁਕਾਨਦਾਰ ਦੀ ਕੀਤੀ ਕੁੱਟਮਾਰ
ਅਧਿਕਾਰੀ ਨੇ ਦੱਸਿਆ ਕਿ ਦਿਨ ਵੇਲੇ ਮਿਲੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਂਗਲ ਦੇ ਹਿੱਸੇ ਦਾ ਡੀ. ਐੱਨ. ਏ. ਅਤੇ ਆਈਸਕ੍ਰੀਮ ਫੈਕਟਰੀ ਦੇ ਕਰਮਚਾਰੀ ਓਮਕਾਰ ਪੋਟੇ ਦਾ ਡੀ. ਐੱਨ. ਏ. ਇਕੋ ਹੀ ਹੈ।
ਅਧਿਕਾਰੀ ਨੇ ਕਿਹਾ, “ਇੰਦਾਪੁਰ ਫੈਕਟਰੀ ’ਚ ਆਈਸਕ੍ਰੀਮ ਭਰਨ ਦੀ ਪ੍ਰਕਿਰਿਆ ਦੌਰਾਨ ਪੋਟੇ ਦੀ ਵਿਚਕਾਰਲੀ ਉਂਗਲ ਦਾ ਇਕ ਹਿੱਸਾ ਕੱਟਿਆ ਗਿਆ ਸੀ। ਬਾਅਦ ’ਚ ਇਹ ਮਲਾਡ ਦੇ ਇਕ ਡਾਕਟਰ ਦੁਆਰਾ ਆਰਡਰ ਕੀਤੀ ਆਈਸਕ੍ਰੀਮ ਕੋਨ ’ਚ ਪਾਇਆ ਗਿਆ, ਜਿਸ ਤੋਂ ਬਾਅਦ ਡਾਕਟਰ ਨੇ ਇਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e