ਬੱਚੀ ਦੀ ਲਾਸ਼ ਨੂੰ ਲੈ ਕੇ 10 ਕਿਲੋਮੀਟਰ ਪੈਦਲ ਤੁਰੇ ਮਾਤਾ-ਪਿਤਾ
Tuesday, May 30, 2023 - 11:54 AM (IST)
ਚੇਨਈ- ਤਾਮਿਲਨਾਡੂ ’ਚ ਵੇਲੋਰ ਦੇ ਅਲੇਰੀ ਪਿੰਡ ’ਚ ਡੇਢ ਸਾਲ ਦੀ ਬੱਚੀ ਨੂੰ ਸੱਪ ਨੇ ਡੰਗ ਲਿਆ। ਬੱਚੀ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ ਪਰ ਇਲਾਕੇ ’ਚ ਖ਼ਰਾਬ ਸੜਕ ਹੋਣ ਕਾਰਨ ਉਨ੍ਹਾਂ ਨੂੰ ਦੇਰੀ ਹੋ ਗਈ, ਜਿਸ ਕਾਰਨ ਬੱਚੀ ਨੇ ’ਚ ਰਸਤੇ ਵਿਚ ਹੀ ਦਮ ਤੋੜ ਦਿੱਤਾ। ਜਦੋਂ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
18 ਮਹੀਨੇ ਦੀ ਬੱਚੀ ਧਨੁਸ਼ਕਾ ਦੇ ਮਾਤਾ-ਪਿਤਾ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸੌਂਪ ਦਿੱਤੀ ਗਈ। ਉਹ ਐਂਬੂਲੈਂਸ ਰਾਹੀਂ ਘਰ ਜਾ ਰਹੇ ਸਨ ਪਰ ਡਰਾਈਵਰ ਨੇ ਖ਼ਰਾਬ ਸੜਕ ਵੇਖਦੇ ਹੀ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ। ਪਿੰਡ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਹੀ ਉਨ੍ਹਾਂ ਨੂੰ ਐਂਬੂਲੈਂਸ ਤੋਂ ਉਤਾਰ ਦਿੱਤਾ ਗਿਆ। ਪ੍ਰੇਸ਼ਾਨ ਮਾਤਾ-ਪਿਤਾ ਨੂੰ ਮਜ਼ਬੂਰ ਹੋ ਕੇ ਲਾਸ਼ ਗੋਦ ’ਚ ਲੈ ਕੇ ਪੈਦਲ ਹੀ ਘਰ ਲੈ ਕੇ ਜਾਣਾ ਪਿਆ।
ਇਹ ਵੀ ਪੜ੍ਹੋ : ਪਹਿਲਾਂ ਪਤਨੀ ਨੂੰ ਘਰੋਂ ਕੱਢਿਆ, ਫਿਰ ਕਲਯੁੱਗੀ ਪਿਓ ਨੇ ਡੇਢ ਸਾਲਾ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ