ਦੋ ਮਹੀਨੇ ਦੇ ਮ੍ਰਿਤਕ ਬੱਚੇ ਨੂੰ ਹਸਪਤਾਲ ''ਚ ਛੱਡ ਗਏ ਮਾਂ-ਬਾਪ, ਕੋਰੋਨਾ ਪਾਜ਼ੇਟਿਵ ਸੀ ਰਿਪੋਰਟ
Tuesday, May 04, 2021 - 01:30 AM (IST)
ਸ਼੍ਰੀਨਗਰ - ਜੰਮੂ ਦੇ ਹਸਪਤਾਲ ਵਿੱਚ ਇੱਕ ਮਾਤਾ-ਪਿਤਾ ਆਪਣੇ ਦੋ ਮਹੀਨੇ ਦੇ ਬੱਚੇ ਦੀ ਮ੍ਰਿਤਕ ਦੇਹ ਨੂੰ ਛੱਡ ਕੇ ਚਲੇ ਗਏ। ਜਾਂਚ ਵਿੱਚ ਉਹ ਬੱਚਾ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਜਾਣਕਾਰੀ ਮੁਤਾਬਕ ਐਤਵਾਰ ਨੂੰ ਜੰਮੂ ਦੇ ਸ਼੍ਰੀ ਮਹਾਰਾਜਾ ਗੁਲਾਬ ਸਿੰਘ ਹਸਪਤਾਲ ਵਿੱਚ ਇੱਕ ਦੋ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੇ ਮਾਤਾ-ਪਿਤਾ ਨੇ ਉਸ ਨੂੰ ਉਥੇ ਹੀ ਛੱਡ ਦਿੱਤਾ ਅਤੇ ਚਲੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦੀ ਮੌਤ ਦੇ ਤੁਰੰਤ ਬਾਅਦ ਉਸਦੇ ਮਾਤਾ-ਪਿਤਾ ਬਿਨਾਂ ਉਸ ਨੂੰ ਲਏ ਹਸਪਤਾਲ ਤੋਂ ਭੱਜ ਗਏ।
ਇਹ ਵੀ ਪੜ੍ਹੋ- 'ਕੋਰੋਨਾ 'ਚ ਬਿਨਾਂ ਵਜ੍ਹਾ CT ਸਕੈਨ ਕਰਵਾਉਣ ਨਾਲ ਵੱਧਦੈ ਕੈਂਸਰ ਦਾ ਖ਼ਤਰਾ'
ਹਸਪਤਾਲ ਮੁਤਾਬਕ ਬੱਚੇ ਨੂੰ ਜਨਮ ਤੋਂ ਹੀ ਦਿਲ ਦੀ ਸਮੱਸਿਆ ਸੀ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਉਸਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਆਇਆ ਸੀ। ਕੋਰੋਨਾ ਪਾਜੇਟਿਵ ਰਿਪੋਰਟ ਆਉਣ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਬਿਨਾਂ ਉਸ ਦੀ ਲਾਸ਼ ਲਏ ਤੁਰੰਤ ਉੱਥੋ ਭੱਜ ਗਏ। ਹਸਪਤਾਲ ਦੇ ਕਰਮਚਾਰੀਆਂ ਨੇ ਮਾਤਾ-ਪਿਤਾ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਬੱਚੇ ਦੀ ਲਾਸ਼ ਅਰਥੀ ਨੂੰ ਹਸਪਤਾਲ ਵਿੱਚ ਹੀ ਛੱਡ ਦਿੱਤਾ।
ਇਹ ਵੀ ਪੜ੍ਹੋ- ਰਾਹਤ ਭਰੀ ਖ਼ਬਰ: 24 ਘੰਟੇ 'ਚ 50 ਹਜ਼ਾਰ ਤੋਂ ਘੱਟ ਹੋਏ ਕੋਰੋਨਾ ਮਾਮਲੇ, 567 ਲੋਕਾਂ ਨੇ ਤੋੜਿਆ ਦਮ
ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਮਾਤਾ-ਪਿਤਾ ਨੂੰ ਸੰਪਰਕ ਕਰਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਤੱਕ ਕੋਈ ਸਕਾਰਾਤਮਕ ਜਵਾਬ ਨਹੀਂ ਆਇਆ ਹੈ। ਬੱਚੇ ਦੀ ਲਾਸ਼ ਨੂੰ ਅਜੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਬੱਚੇ ਦੀ ਲਾਸ਼ ਨੂੰ ਨਹੀਂ ਲੈਂਦੇ ਹਨ ਤਾਂ ਹਸਪਤਾਲ ਪ੍ਰਬੰਧਨ ਦੇ ਪ੍ਰੋਟੋਕਾਲ ਅਨੁਸਾਰ ਬੱਚੇ ਦਾ ਅੰਤਿਮ ਸੰਸਕਾਰ ਕਰ ਦੇਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।