ਕਲਜੁਗੀ ਮਾਪਿਆਂ ਨੇ ਢਾਹਿਆ ਕਹਿਰ: ਨੌਜਵਾਨ ਪੁੱਤਰ ਨੂੰ ਆਪਣੇ ਹੱਥੀਂ ਦਿੱਤੀ ਦਰਦਨਾਕ ਮੌਤ

Friday, May 19, 2023 - 05:45 AM (IST)

ਛੱਤੀਸਗੜ੍ਹ (ਭਾਸ਼ਾ): ਜ਼ਿਲ੍ਹਾ ਪੁਲਸ ਨੇ ਪੁੱਤਰ ਦੇ ਕਤਲ ਦੇ ਦੋਸ਼ ਹੇਠ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੈਲੂੰਗਾ ਥਾਣਾ ਖੇਤਰ ਦੇ ਲੋਹਡਾਪਾਨੀ ਪਿੰਡ ਦੇ ਵਾਸੀ ਟੇਕਮਣੀ ਪੈਕਰਾ (18) ਦੀ ਹੱਤਿਆ ਦੇਸ਼ ਹੇਠ ਪੁਲਸ ਨੇ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - 4 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਫੜੀ ਗਈ ਮਹਿਲਾ GST ਅਫ਼ਸਰ, ਜਾਂਚ ਦੌਰਾਨ ਬਰਾਮਦ ਹੋਏ 65 ਲੱਖ ਰੁਪਏ

ਉਨ੍ਹਾਂ ਦੱਸਿਆ ਕਿ 6 ਅਪ੍ਰੈਲ ਨੂੰ ਪੁਲਸ ਨੇ ਲੋਹਡਾਪਾਨੀ ਪਿੰਡ ਤੋਂ ਕੁੱਝ ਦੂਰੀ 'ਤੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ। ਨੌਜਵਾਨ ਦੀ ਪਛਾਣ ਟੇਕਮਣੀ ਵਜੋਂ ਕੀਤੀ ਗਈ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਟੇਕਮਣੀ ਦੇ ਮਾਮਾ ਅਸ਼ੋਕ ਕੁਮਾਰ ਪੈਂਕਰਾ ਨੇ ਦੱਸਿਆ ਸੀ ਕਿ ਟੇਕਮਣੀ ਹੋਸਟਲ ਵਿਚ ਰਹਿ ਕੇ 11ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਸੀ ਤੇ 5 ਅਪ੍ਰੈਲ ਨੂੰ ਘਰ ਆਇਆ ਸੀ। ਸ਼ਾਮ ਨੂੰ ਉਹ ਘਰੋਂ ਮੋਟਰਸਾਈਕਲ ਲੈ ਕੇ ਘੁੰਮਣ ਨਿਕਲਿਆ ਪਰ ਵਾਪਸ ਨਹੀਂ ਪਰਤਿਆ। 

ਇਹ ਖ਼ਬਰ ਵੀ ਪੜ੍ਹੋ - NIA ਦਾ ਐਕਸ਼ਨ: ਛਾਪੇਮਾਰੀ ਤੋਂ ਬਾਅਦ ਤਿੰਨ ਖ਼ਤਰਨਾਕ ਵਿਅਕਤੀ ਕੀਤੇ ਗ੍ਰਿਫ਼ਤਾਰ, ਡੱਲਾ-ਬਿਸ਼ਨੋਈ ਨਾਲ ਜੁੜੀਆਂ ਤਾਰਾਂ

ਦੂਜੇ ਦਿਨ ਸਵੇਰੇ ਜਦ ਟੇਕਮਣੀ ਦੀ ਮਾਂ ਉਸ ਨੂੰ ਲੱਭਣ ਲਈ ਨਿਕਲੀ ਤਾਂ ਉਸ ਦੀ ਲਾਸ਼ ਸੜਕ ਕੰਢੇ ਮਿਲੀ। ਟੇਕਮਣੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀ ਮੌਤ ਮੋਟਰਸਾਈਕਲ ਤੋਂ ਡਿੱਗ ਕੇ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜਦੋਂ ਘਟਨਾ ਦੀ ਜਗ੍ਹਾ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਟੇਕਮਣੀ ਦੇ ਸਰੀਰ 'ਤੇ ਲੱਗੀਆਂ ਸੱਟਾਂ ਦੇ ਨਿਸ਼ਾਨ, ਮੌਕੇ 'ਤੇ ਪਈ ਬਾਈਕ ਤੇ ਲਾਸ਼ ਦੀ ਸਥਿਤੀ ਨੂੰ ਲੈ ਕੇ ਸ਼ੱਕ ਹੋਇਆ। ਜਦੋਂ ਪੁਲਸ ਨੂੰ ਲਾਸ਼ ਦੀ ਪੋਸਟਮਾਰਟਮ ਰਿਪੋਰਟ ਮਿਲੀ ਤਾਂ ਜਾਣਕਾਰੀ ਮਿਲੀ ਕਿ ਟੇਕਮਣੀ ਦੀ ਮੌਤ ਗਲ਼ਾ ਘੋਟ ਕੇ ਦੱਬਣ, ਦਮ ਘੁੱਟਣ ਤੇ ਸਿਰ ਵਿਚ ਜਾਨਲੇਵਾ ਸੱਟ ਲੱਗਣ ਕਾਰਨ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - '...ਫ਼ਿਰ ਨਾ ਕਹੀਂ ਦੱਸਿਆ ਨਹੀਂ'; 'ਆਪ' ਵਿਧਾਇਕਾ ਦੇ ਪੁੱਤਰ ਨੂੰ ਫ਼ੋਨ 'ਤੇ ਮਿਲੀ ਧਮਕੀ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਜਦ ਟੇਕਮਣੀ ਦੇ ਮਾਪਿਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਲਿਆ। ਉਨ੍ਹਾਂ ਦੱਸਿਆ ਕਿ ਪੁੱਤਰ ਦੇ ਕਤਲ ਤੋਂ ਬਾਅਦ ਉਸ ਦੇ ਮਾਪਿਆਂ ਨੇ ਪੁੱਤਰ ਦੀ ਲਾਸ਼ ਨੂੰ ਸੜਕ 'ਤੇ ਸੁੱਟ ਦਿੱਤਾ ਜਿਸ ਨਾਲ ਘਟਨਾ ਸੜਕ ਹਾਦਸਾ ਲੱਗੇ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਟੇਕਮਣੀ ਦੇ ਕਤਲ ਦੇ ਦੋਸ਼ ਵਿਚ ਕੁਹੂਰੂ ਸਿੰਗਾਰ (45) ਤੇ ਉਸ ਦੀ ਪਤਨੀ ਕਰਮਵਤੀ ਪੈਂਕਰਾ (40) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News