ਪੇਕਿਆਂ ਨੇ ਸਹੁਰਿਆਂ ਦੀ ਦਹਿਲੀਜ਼ 'ਤੇ ਕੀਤਾ ਧੀ ਦਾ ਸਸਕਾਰ, 1 ਸਾਲਾ ਬੱਚੀ ਤੋਂ ਦਿਵਾਈ ਮੁੱਖ ਅਗਨੀ
Wednesday, Dec 28, 2022 - 04:58 AM (IST)
ਮੁਰੈਨਾ (ਇੰਟ.)– ਮੁਰੈਨਾ ਜ਼ਿਲ੍ਹੇ ਦੇ ਸੁਮਾਵਲੀ ਥਾਣਾ ਖੇਤਰ ਦੇ ਲੋਹਬਸਈ ਪਿੰਡ ਵਿਚ ਔਰਤ ਨੇ ਕਥਿਤ ਤੌਰ ’ਤੇ ਆਤਮਹੱਤਿਆ ਕਰ ਲਈ ਜਦਕਿ ਔਰਤ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਪੰਡਯਾ ਦੀ ਬਜਾਏ ਇਸ ਖਿਡਾਰੀ ਨੂੰ ਮਿਲੀ ਵਨਡੇ ਦੀ ਕਪਤਾਨੀ
ਘਟਨਾ 24-25 ਦਸੰਬਰ ਦੀ ਰਾਤ ਦੀ ਹੈ। ਪੇਕੇ ਪੱਖ ਦੇ ਲੋਕ ਸਹੁਰਿਆਂ ’ਤੇ ਹੱਤਿਆ ਦਾ ਦੋਸ਼ ਲਾ ਰਹੇ ਹਨ। ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਤੀ ਅਤੇਂਦਰ ਸਿੰਘ ਗੁੱਜਰ, ਸਹੁਰਾ ਛੋਟੇ ਸਿੰਘ ਗੁੱਜਰ ਸਮੇਤ ਹੋਰ ਲੋਕ ਆਪਣੇ ਪਸ਼ੂਆਂ ਸਮੇਤ ਟ੍ਰੈਕਟਰ ਟਰਾਲੀਆਂ ਵਿਚ ਸਾਮਾਨ ਭਰ ਕੇ ਪਰਿਵਾਰ ਦੇ ਨਾਲ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ ਦਾ ਮੁਰੈਨਾ ਵਿਚ ਪੋਸਟਮਾਰਟਮ ਕਰਵਾਇਆ ਗਿਆ। ਔਰਤ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕਿਰਨ ਦੀ ਹੱਤਿਆ ਕੀਤੀ ਗਈ ਹੈ। ਸੁਮਾਵਲੀ ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ! 40 ਸਾਲਾ ਵਿਅਕਤੀ ਦੀ ਕਰਤੂਤ, 4 ਸਾਲ ਦੀ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ
ਇਸ ਤੋਂ ਬਾਅਦ ਐਤਵਾਰ ਸ਼ਾਮ 36 ਘੰਟੇ ਬਾਅਦ ਕਿਰਨ ਦੇ ਪੇਕੇ ਪੱਖ ਦੇ ਲੋਕ ਸਹੁਰੇ ਘਰ ਦੇ ਅੰਦਰ ਅੰਤਿਮ ਸੰਸਕਾਰ ਕਰਨ ਲੱਗੇ ਪਰ ਜਦੋਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਘਰ ਦੇ ਅੰਦਰ ਦਾਹ ਸੰਸਕਾਰ ਨਹੀਂ ਕੀਤਾ ਜਾਂਦਾ ਤਾਂ ਘਰ ਦੀ ਦਹਿਲੀਜ਼ ’ਤੇ ਹੀ ਪੁਲਸ ਦੀ ਨਿਗਰਾਨੀ ਵਿਚ ਔਰਤ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਕ ਸਾਲ ਦੀ ਬੱਚੀ ਕੋਲੋਂ ਮਾਂ ਦੀ ਚਿਖਾ ਨੂੰ ਮੁੱਖ ਅਗਨੀ ਦਿਵਾਈ ਗਈ। ਉੱਧਰ ਸਹੁਰਾ ਪੱਖ ਦਾ ਕਹਿਣਾ ਹੈ ਕਿ ਔਰਤ ਨੇ ਖੁਦਕੁਸ਼ੀ ਕੀਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।