ਮਹਾਰਾਸ਼ਟਰ-ਪਾਰਸਲ ''ਚ ਹੋਇਆ ਧਮਾਕਾ, ਜਾਂਚ ''ਚ ਜੁੱਟੀ ਟੀਮ
Wednesday, Mar 21, 2018 - 11:55 AM (IST)

ਨਵੀਂ ਦਿੱਲੀ— ਮਹਾਰਾਸ਼ਟਰ ਦੇ ਅਹਿਮਦਾਬ ਨਗਰ 'ਚ ਮੰਗਲਵਾਰ ਦੇਰ ਰਾਤੀ ਇਕ ਪਾਰਸਲ 'ਚ ਧਮਾਕਾ ਹੋ ਜਾਣ ਨਾਲ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਮੌਕੇ 'ਤੇ ਪੁੱਜੀ ਪੁਲਸ ਟੀਮ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ 'ਚ ਜੁੱਟ ਗਈ।
ਦੱਸਿਆ ਜਾ ਰਿਹਾ ਹੈ ਕਿ ਪਾਰਸਲ ਦੇ ਅੰਦਰ ਪਾਈਪ 'ਚ ਸਫੇਦ ਪਾਊਡਰ ਪਾਏ ਜਾਣ ਨਾਲ ਇਸ ਨੂੰ ਪਾਰਸਲ ਬੰਬ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਮੰਗਲਵਾਰ ਦੇਰ ਰਾਤੀ ਪੁਲਸ ਮਾਰੂਤੀ ਕੁਰੀਅਰ 'ਚ ਇਕ ਪਾਰਸਲ 'ਚ ਧਮਾਕਾ ਹੋ ਗਿਆ। ਇਸ ਪਾਰਸਲ 'ਚ ਸਪੀਕਰ ਬਾਕਸ ਰੱਖਿਆ ਹੋਇਆ ਸੀ, ਜਿਸ ਨੂੰ ਪੂਣੇ ਭੇਜਿਆ ਜਾਣਾ ਸੀ। ਜਾਂਚ 'ਚ ਪਾਇਆ ਗਿਆ ਹੈ ਕਿ ਪਾਰਸਲ ਦੇ ਅੰਦਰ ਕੁਝ ਪਾਈਪ ਸਨ, ਜਿਸ 'ਚ ਸਫੇਦ ਪਾਊਡਰ ਵੀ ਨਿਕਲਿਆ ਹੈ। ਇਸ ਦੇ ਕਾਰਨ ਪਾਰਸਲ ਬੰਬ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।