DSGMC ’ਤੇ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਬੋਲੇ ਪਰਮਜੀਤ ਸਰਨਾ, ਕਾਲਕਾ-ਸਿਰਸਾ ਬਾਰੇ ਕਹੀਆਂ ਇਹ ਗੱਲਾਂ

Tuesday, Aug 01, 2023 - 05:44 AM (IST)

DSGMC ’ਤੇ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਬੋਲੇ ਪਰਮਜੀਤ ਸਰਨਾ, ਕਾਲਕਾ-ਸਿਰਸਾ ਬਾਰੇ ਕਹੀਆਂ ਇਹ ਗੱਲਾਂ

ਨਵੀਂ ਦਿੱਲੀ (ਬਿਊਰੋ) : ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਦੇ ਚੋਟੀ ਦੇ ਸਿੱਖ ਧਾਰਮਿਕ ਪ੍ਰਸ਼ਾਸਨ ’ਤੇ ਪਏ 311 ਕਰੋੜ ਰੁਪਏ ਦੇ ਵੱਡੇ ਕਰਜ਼ੇ ਲਈ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੀ ਲੀਡਰਸ਼ਿਪ ਖੁਦ ਜ਼ਿੰਮੇਵਾਰ ਹੈ। ਪੰਥਕ ਆਗੂ ਪਰਮਜੀਤ ਸਿੰਘ ਸਰਨਾ ਦੀ ਇਹ ਟਿੱਪਣੀ ਡੀ. ਐੱਸ. ਜੀ. ਐੱਮ. ਸੀ. ਦੇ ਕਾਰਜਕਾਰੀ ਵੱਲੋਂ 311 ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਅਤੇ ਗੁਰਦੁਆਰੇ ਦੇ ਖ਼ਜ਼ਾਨੇ ’ਚ 4 ਕਰੋੜ ਰੁਪਏ ਦੇ ਮਾਸਿਕ ਘਾਟੇ ਦੀ ਗੱਲ ਮੰਨਣ ਤੋਂ ਬਾਅਦ ਆਈ ਹੈ। ਡੀ. ਐੱਸ. ਜੀ. ਐੱਮ. ਸੀ. ਦੇ ਕਾਰਜਕਾਰੀ ਨੇ ਵਿੱਤੀ ਸੰਕਟ ਨਾਲ ਨਜਿੱਠਣ ਲਈ ਇਕ ਹੋਰ ਵੱਡੀ ਭੁੱਲ ਕਰਦੇ ਹੋਏ ਡੀ. ਐੱਸ. ਜੀ. ਐੱਮ. ਸੀ. ਦੀਆਂ ਜਾਇਦਾਦਾਂ ਨੂੰ ਤੀਜੀ ਧਿਰ ਨੂੰ ਕਿਰਾਏ ’ਤੇ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਪਰਮਜੀਤ ਸਰਨਾ ਨੇ ਡੀ. ਐੱਸ. ਜੀ. ਐੱਮ. ਸੀ. ਦੀ ਗੋਲਕ ਦੇ ਕੋਝੇ ਸੰਚਾਲਨ ਲਈ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦੇ ਅਸਲ ਆਕਾ ਮਨਜਿੰਦਰ ਸਿੰਘ ਸਿਰਸਾ ਦੀ ਆਲੋਚਨਾ ਕੀਤੀ।

ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਵਿਰੁੱਧ ਲੜਾਈ ’ਚ ਪੰਜਾਬ ਪੁਲਸ ਨੂੰ ਮਿਲੀ ਸਫ਼ਲਤਾ, 14 ਪਿੰਡਾਂ ਨੇ ਪਾਸ ਕੀਤੇ ਇਹ ਮਤੇ

ਸਰਨਾ ਨੇ ਕਿਹਾ, ‘‘ਜਦੋਂ ਜੀ. ਐੱਚ. ਪੀ. ਸਕੂਲਾਂ ਦੀ ਗਿਣਤੀ ਅੱਧੀ ਰਹਿ ਗਈ ਅਤੇ ਉਨ੍ਹਾਂ ’ਚੋਂ ਅੱਧੇ ਮਾਸਿਕ ਤਨਖਾਹ ਅਦਾ ਕਰਨ ਦੀ ਸਥਿਤੀ ਵਿਚ ਨਹੀਂ ਸਨ ਤਾਂ ਕਾਲਕਾ ਅਤੇ ਉਸ ਦੇ ਆਕਾ ਸਿਰਸਾ ਲਈ ਸਮਾਂ ਆ ਗਿਆ ਸੀ ਕਿ ਉਹ ਇੱਕਜੁੱਟ ਹੋ ਕੇ ਇਸ ਸਮੱਸਿਆ ਨੂੰ ਠੀਕ ਕਰਨ।’’ ਉਨ੍ਹਾਂ ਕਿਹਾ ਕਿ "ਤੁਹਾਨੂੰ ਇਹ ਪਤਾ ਲਗਾਉਣ ਲਈ ਕਿਸੇ ਰਾਕੇਟ ਸਾਇੰਸ ਦੀ ਲੋੜ ਨਹੀਂ ਹੈ ਕਿ ਵਿਦਿਆਰਥੀ ਇਸ ਮੁਕਾਬਲੇ ਦੇ ਯੁੱਗ ਵਿਚ ਵੱਡੀ ਗਿਣਤੀ ’ਚ ਜੀ. ਐੱਚ. ਪੀ. ਸਕੂਲਾਂ ਨੂੰ ਕਿਉਂ ਛੱਡ ਰਹੇ ਹਨ। ਅਕਾਦਮਿਕ ਮਿਆਰ, ਨਤੀਜੇ ਅਤੇ ਸਮੁੱਚੀ ਸਦਭਾਵਨਾ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ, ਜਦਕਿ ਭਾਈ-ਭਤੀਜਾਵਾਦੀ ਨਿਯੁਕਤੀਆਂ ਕਾਰਨ ਤਨਖਾਹਾਂ ਦੇ ਬਿੱਲ ਉੱਚ ਪੱਧਰ ’ਤੇ ਪਹੁੰਚ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਇਕਲੌਤੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਓ ਦੀ ਦੁਬਈ ’ਚ ਹੋ ਗਈ ਸੀ ਮੌਤ, ਮਹੀਨੇ ਬਾਅਦ ਘਰ ਪੁੱਜੀ ਲਾਸ਼

ਜੇਕਰ ਤੁਹਾਡੇ ਕੋਲ ਅਕਾਦਮਿਕ ਤੌਰ ’ਤੇ ਪੇਸ਼ ਕਰਨ ਲਈ ਕੁਝ ਵੀ ਨਹੀਂ ਹੈ, ਤਾਂ ਤੁਸੀਂ ਮਾਪਿਆਂ ਤੋਂ ਆਪਣੀ ਸੁਰੱਖਿਆ ਨੂੰ ਜਾਰੀ ਰੱਖਣ ਦੀ ਉਮੀਦ ਕਿਵੇਂ ਕਰ ਸਕਦੇ ਹੋ?" ਅਕਾਲੀ ਦਲ ਦਿੱਲੀ ਦੇ ਮੁਖੀ ਨੇ ਕਾਲਕਾ-ਸਿਰਸਾ ਜੋੜੀ ਦੀ ਆਪਣਾ ਪੂਰਾ ਸਮਾਂ ਸਵੈ-ਪ੍ਰਚਾਰ ਜਾਂ ਆਪਣੇ ਆਕਾਵਾਂ ਦੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਨਿੰਦਾ ਕੀਤੀ। ਸਰਨਾ ਨੇ ਤਰਲੋਚਨ ਸਿੰਘ ਤੇ ਰਵਿੰਦਰ ਸਿੰਘ ਆਹੂਜਾ ਵਰਗੇ ਪਤਵੰਤਿਆਂ ਦੀ ਸਖ਼ਤ ਆਲੋਚਨਾ ਕੀਤੀ, ਜੋ ਹਾਲਾਤ ਨੂੰ ਬਚਾਉਣ ਲਈ ਕੁਝ ਵੀ ਯੋਗਦਾਨ ਪਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਸਰਨਾ ਨੇ ਕਿਹਾ, ‘‘ਕਿਸੇ ਵੀ ਖੇਤਰ ਦਾ ਕੋਈ ਵੀ ਯੋਗ ਪੇਸ਼ੇਵਰ ਕਾਲਕਾ ਅਤੇ ਸਿਰਸਾ ਦੀ ਸੰਗਤ ਵਿਚ ਸਹਿਜ ਮਹਿਸੂਸ ਨਹੀਂ ਕਰਦਾ ਕਿਉਂਕਿ ਕਿਸੇ ਕੋਲ ਹੁਨਰ ਦਾ ਕੋਈ ਸਤਿਕਾਰ ਨਹੀਂ ਹੈ।’’  ਸਰਨਾ ਨੇ ਕਾਲਕਾ ਅਤੇ ਉਨ੍ਹਾਂ ਦੀ ਟੀਮ ਨੂੰ ਅਸਫ਼ਲਤਾ ਨੂੰ ਸਵੀਕਾਰ ਕਰਨ ਅਤੇ ਡੀ. ਐੱਸ. ਜੀ. ਐੱਮ. ਸੀ. ਤੋਂ ਸਨਮਾਨਜਨਕ ਤੌਰ ’ਤੇ ਹਟ ਜਾਣ ਦਾ ਸੱਦਾ ਦਿੱਤਾ।  

 


author

Manoj

Content Editor

Related News