ਭਾਰਤ ਤੇ ਨੇਪਾਲ ਦੇ ਰਵਾਇਤੀ ਮਜ਼ਬੂਤ ਰਿਸ਼ਤਿਆਂ ਦਾ ਨਵਾਂ ਥੰਮ੍ਹ ਬਣੇਗੀ ਪੰਚੇਸ਼ਵਰ ਯੋਜਨਾ

03/26/2018 12:29:59 AM

ਨਵੀਂ ਦਿੱਲੀ — ਭਾਰਤ ਅਤੇ ਤਿੱਬਤ ਦੀ ਸਰਹੱਦ 'ਤੇ ਸਥਿਤ ਲਿਪੁ-ਲੇਕ ਦੱਰੇ ਨੇੜਿਓਂ ਨਿਕਲਣ ਵਾਲੀ ਸ਼ਾਰਦਾ ਨਦੀ ਅਤੇ ਗੜਵਾਲ ਦੇ ਉੱਤਰ ਕਾਸ਼ੀ ਵਿਚ ਯਮੁਨੋਤਰੀ ਤੋਂ ਨਿਕਲਣ ਵਾਲੀ ਯਮੁਨਾ ਨਦੀ ਨੂੰ ਜੋੜਨ ਦੀ ਯੋਜਨਾ ਭਾਰਤ ਅਤੇ ਨੇਪਾਲ ਦਰਮਿਆਨ ਪਹਿਲਾਂ ਤੋਂ ਹੀ ਮਜ਼ਬੂਤ ਰਿਸ਼ਤਿਆਂ ਦਾ ਨਵਾਂ ਥੰਮ੍ਹ ਬਣੇਗੀ। ਭਾਰਤ ਅਤੇ ਨੇਪਾਲ ਨੇ ਬਹੁਮੰਤਵੀ ਪੰਚੇਸ਼ਵਰ ਯੋਜਨਾ ਨਾਲ ਜੁੜੀਆਂ ਸਭ ਰੁਕਾਵਟਾਂ ਨੂੰ ਦੂਰ ਕਰਦਿਆਂ ਇਸ ਦੀ ਕਾਰਜ ਯੋਜਨਾ ਤਿਆਰ ਕਰਨ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ। ਇਸ ਅਧੀਨ ਸ਼ਾਰਦਾ ਨਦੀ ਨੂੰ ਯਮੁਨਾ ਅਤੇ ਸਾਬਰਮਤੀ ਨਾਲ ਜੋੜਿਆ ਜਾਏਗਾ।
ਪਾਣੀ ਸੋਮਿਆਂ ਬਾਰੇ ਮੰਤਰੀ ਅਰਜੁਨ ਰਾਮ ਨੇ ਐਤਵਾਰ ਭਾਸ਼ਾ ਨੂੰ ਦੱਸਿਆ ਕਿ ਇਹ ਪੰਚੇਸ਼ਵਰ ਯੋਜਨਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਯੋਜਨਾ ਰਾਹੀਂ ਜੋ ਬਿਜਲੀ ਪੈਦਾ ਹੋਵੇਗੀ, ਉਸ ਵਿਚ ਭਾਰਤ ਅਤੇ ਨੇਪਾਲ ਦੇ ਹਿੱਸੇ ਸੰਬੰਧੀ ਬਾਅਦ ਵਿਚ ਵਿਚਾਰ ਕੀਤਾ ਜਾਵੇਗਾ।


Related News